ਪੁਣੇ ਪੋਰਸ਼ ਕਤਲ ਕਾਂਡ: ਨਾਬਾਲਗ ਪੁੱਤ ਦੇ ਬਦਲੇ ਅਪਣੇ ਖੂਨ ਦਾ ਨਮੂਨਾ ਦੇਣ ਵਾਲ਼ੀ ਦੋਸ਼ੀ ਦੀ ਮਾਂ ਗ੍ਰਿਫ਼ਤਾਰ

ਪੁਣੇ ਪੋਰਸ਼ ਕਾਰ ਮਾਮਲੇ ‘ਚ ਨਾਬਾਲਗ ਦੋਸ਼ੀ ਦੀ ਮਾਂ ਨੂੰ ਸ਼ਨੀਵਾਰ (1 ਜੂਨ) ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਣੇ ਦੇ ਪੁਲਿਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਇਹ ਜਾਣਕਾਰੀ ਦਿੱਤੀ ਹੈ। ਨਾਬਾਲਗ ਦੋਸ਼ੀ ਦੀ ਮਾਂ ਸ਼ਿਵਾਨੀ ਅਗਰਵਾਲ ‘ਤੇ ਦੋਸ਼ ਹੈ ਕਿ ਉਸ ਨੇ ਆਪਣੇ ਖੂਨ ਦਾ ਨਮੂਨਾ ਦਿੱਤਾ ਅਤੇ ਆਪਣੇ ਬੇਟੇ ਦੇ ਖੂਨ ਦਾ ਨਮੂਨਾ ਬਦਲਣ ਲਈ ਡਾਕਟਰਾਂ ਨੂੰ ਭੁਗਤਾਨ ਕੀਤਾ।ਸ਼ਿਵਾਨੀ ਅਗਰਵਾਲ ਪਿਛਲੇ ਕੁਝ ਦਿਨਾਂ ਤੋਂ ਘਰੋਂ ਲਾਪਤਾ ਸੀ। ਉਸ ਨੂੰ ਦੇਰ ਰਾਤ ਗ੍ਰਿਫਤਾਰ ਕੀਤਾ ਗਿਆ ਅਤੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਪੁਲਿਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਨਾਬਾਲਗ ਦੋਸ਼ੀ ਦੇ ਖੂਨ ਦੇ ਨਮੂਨੇ ਨੂੰ ਇੱਕ ਔਰਤ ਦੇ ਨਮੂਨੇ ਨਾਲ ਬਦਲ ਦਿੱਤਾ ਗਿਆ ਸੀ ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਘਟਨਾ ਦੇ ਸਮੇਂ ਉਹ ਸ਼ਰਾਬੀ ਨਹੀਂ ਸੀ। ਇਹ ਔਰਤ ਕੋਈ ਹੋਰ ਨਹੀਂ ਬਲਕਿ ਦੋਸ਼ੀ ਦੀ ਮਾਂ ਸੀ। ਦੂਜੇ ਪਾਸੇ ਪੁਣੇ ਪੁਲਿਸ ਦੀ ਕ੍ਰਾਈਮ ਬ੍ਰਾਂਚ ਅੱਜ ਨਾਬਾਲਗ ਤੋਂ ਪੁੱਛਗਿੱਛ ਕਰੇਗੀ।

Spread the love