ਵਾਸ਼ਿੰਗਟਨ ’ਚ ਜਹਾਜ਼ ਮਿਲਟਰੀ ਹੈਲੀਕਾਪਟਰ ਨਾਲ ਟਕਰਾ ਕੇ ਨਦੀ ’ਚ ਡਿੱਗਾ

ਇਕ ਹਵਾਈ ਜਹਾਜ਼ ਰੀਗਨ ਨੈਸ਼ਨਲ ਏਅਰਪੋਰਟ ਕੋਲ ਮਿਲਟਰੀ ਹੈਲੀਕਾਪਟਰ ਨਾਲ ਟਕਰਾ ਕੇ ਨਦੀ ਵਿਚ ਜਾ ਡਿੱਗਾ। ਜਹਾਜ਼ ਵਿਚ 60 ਮੁਸਾਫਰ ਤੇ 4 ਚਾਲਕ ਅਮਲੇ ਦੇ ਮੈਂਬਰ ਸ਼ਾਮਲ ਸਨ ਜਿਹਨਾਂ ਦੀ ਮੌਤ ਹੋਣ ਦਾ ਖਦਸ਼ਾ ਹੈ।ਅਮਰੀਕੀ ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਅਮੈਰੀਕਨ ਈਗਲ ਫਲਾਈਟ 5342 ਜੋ ਪੀ ਐਸ ਏ ਵੱਲੋਂ ਚਲਾਈ ਜਾਂਦੀ ਹੈ ਅਤੇ ਵਿਚੀਤਾ ਕਾਂਸਸ ਤੋਂ ਵਾਸ਼ਿੰਗਟਨ ਰੀਗਨ ਨੈਸ਼ਨਲ ਏਅਰਪੋਰਟ ਜਾ ਰਹੀ ਸੀ, ਘਟਨਾ ਵਿਚ ਸ਼ਾਮਲ ਹੈ।

Spread the love