ਭਾਰਤ-ਆਸਟ੍ਰੇਲੀਆ ਪਰਥ ਟੈਸਟ, 136 ਸਾਲ ਪੁਰਾਣਾ ਤੋੜਿਆ ਰਿਕਾਰਡ

ਭਾਰਤੀ ਕ੍ਰਿਕਟ ਟੀਮ ਨੇ ਪਰਥ ਵਿੱਚ ਆਸਟਰੇਲੀਆ ਨੂੰ ਕਰਾਰੀ ਹਾਰ ਦਿੱਤੀ ਅਤੇ 295 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਭਾਰਤ ਨੇ ਟੈਸਟ ਕ੍ਰਿਕਟ ਦੇ ਇਤਿਹਾਸ ਦਾ 136 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਪਰਥ ‘ਚ ਤੇਜ਼ ਅਤੇ ਉਛਾਲ ਵਾਲੀ ਵਿਕਟ ‘ਤੇ ਇੰਨੇ ਵੱਡੇ ਫਰਕ ਨਾਲ ਜਿੱਤਣਾ ਭਾਰਤੀ ਕ੍ਰਿਕਟ ਦੇ ਇਤਿਹਾਸ ਦਾ ਯਾਦਗਾਰ ਪਲ ਬਣ ਗਿਆ ਹੈ।ਪਰਥ ਦੇ ਓਪਟਸ ਸਟੇਡੀਅਮ ‘ਚ ਸੋਮਵਾਰ ਨੂੰ ਮੈਚ ਦੇ ਚੌਥੇ ਦਿਨ 534 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਕੰਗਾਰੂ ਟੀਮ ਦੂਜੀ ਪਾਰੀ ‘ਚ 238 ਦੌੜਾਂ ‘ਤੇ ਆਲ ਆਊਟ ਹੋ ਗਈ। ਇਸ ਤੋਂ ਪਹਿਲਾਂ ਭਾਰਤ ਨੇ ਦੂਜੀ ਪਾਰੀ 6 ਵਿਕਟਾਂ ‘ਤੇ 487 ਦੌੜਾਂ ‘ਤੇ ਐਲਾਨ ਦਿੱਤੀ ਸੀ। ਟੀਮ ਇੰਡੀਆ ਨੇ ਪਹਿਲੀ ਪਾਰੀ ‘ਚ 150 ਦੌੜਾਂ ਬਣਾਈਆਂ ਸਨ। ਜਵਾਬ ‘ਚ ਆਸਟ੍ਰੇਲੀਆ ਦੀ ਪਹਿਲੀ ਪਾਰੀ 104 ਦੌੜਾਂ ‘ਤੇ ਹੀ ਸਿਮਟ ਗਈ।ਪਰਥ ਦੇ ਓਪਟਸ ਸਟੇਡੀਅਮ ‘ਚ ਆਸਟ੍ਰੇਲੀਆ ਦੀ ਇਹ ਪਹਿਲੀ ਹਾਰ ਹੈ। ਟੀਮ ਨੇ ਇਸ ਤੋਂ ਪਹਿਲਾਂ 4 ਮੈਚ ਖੇਡੇ ਸਨ ਅਤੇ ਸਾਰੇ ਜਿੱਤੇ ਸਨ।

Spread the love