ਭਾਰਤ ਪਲਾਸਟਿਕ ਕਚਰਾ ਪੈਦਾ ਕਰਨ ਵਾਲਾ ਮੋਹਰੀ ਮੁਲਕ

ਪਲਾਸਟਿਕ ਕਚਰਾ ਪੈਦਾ ਕਰਨ ’ਚ ਭਾਰਤ ਦੁਨੀਆ ’ਚ ਮੋਹਰੀ ਹੈ ਅਤੇ ਦੇਸ਼ ’ਚ ਸਾਲਾਨਾ 1.2 ਕਰੋੜ ਟਨ ਕੂੜਾ ਪੈਦਾ ਹੋ ਰਿਹਾ ਹੈ। ਯੂਕੇ ’ਚ ਯੂਨੀਵਰਸਿਟੀ ਆਫ਼ ਲੀਡਸ ਦੇ ਖੋਜੀਆਂ ਵੱਲੋਂ ਕੀਤੇ ਗਏ ਅਧਿਐਨ ’ਚ ਇਹ ਖ਼ੁਲਾਸਾ ਹੋਇਆ ਹੈ। ਭਾਰਤ ਦੇ 25.5 ਕਰੋੜ ਲੋਕ ਪਲਾਸਟਿਕ ਕਚਰਾ ਪੈਦਾ ਕਰਦੇ ਹਨ। ਦੁਨੀਆ ਭਰ ’ਚ ਹਰ ਸਾਲ 5.7 ਕਰੋੜ ਟਨ ਪਲਾਸਟਿਕ ਪ੍ਰਦੂਸ਼ਣ ਪੈਦਾ ਹੋ ਰਿਹਾ ਹੈ ਅਤੇ ਇਹ ਸਮੁੰਦਰ ਤੋਂ ਲੈ ਕੇ ਉੱਚੀ ਚੋਟੀਆਂ ਅਤੇ ਲੋਕਾਂ ਦੇ ਸ਼ਰੀਰ ਅੰਦਰ ਤੱਕ ਫੈਲਿਆ ਹੋਇਆ ਹੈ। ਅਧਿਐਨ ’ਚ ਕਿਹਾ ਗਿਆ ਹੈ ਕਿ ਦੋ-ਤਿਹਾਈ ਤੋਂ ਵਧ ਕੂੜਾ ਆਲਮੀ ਦੱਖਣ ਤੋਂ ਆਉਂਦਾ ਹੈ। ਖੋਜੀਆਂ ਮੁਤਾਬਕ ਹਰ ਸਾਲ ਇੰਨਾ ਪ੍ਰਦੂਸ਼ਣ ਹੁੰਦਾ ਪੈਦਾ ਹੈ ਕਿ ਨਿਊਯਾਰਕ ਸ਼ਹਿਰ ਦੇ ਸੈਂਟਰਲ ਪਾਰਕ ਐਂਪਾਇਰ ਸਟੇਟ ਬਿਲਡਿੰਗ ਜਿੰਨਾ ਉੱਚਾ ਪਲਾਸਟਿਕ ਕਚਰੇ ਦਾ ਪਹਾੜ ਬਣ ਸਕਦਾ ਹੈ। ਉਨ੍ਹਾਂ ਦੁਨੀਆ ਭਰ ਦੇ 50 ਹਜ਼ਾਰ ਤੋਂ ਵਧ ਸ਼ਹਿਰਾਂ ਅਤੇ ਕਸਬਿਆਂ ’ਚ ਸਥਾਨਕ ਪੱਧਰ ’ਤੇ ਪੈਦਾ ਹੁੰਦੇ ਕਚਰੇ ਦੀ ਜਾਂਚ ਕੀਤੀ। ਅਧਿਐਨ ’ਚ ਉਸ ਪਲਾਸਟਿਕ ਦੀ ਜਾਂਚ ਕੀਤੀ ਗਈ, ਜੋ ਖੁੱਲ੍ਹੇ ਵਾਤਾਵਰਨ ’ਚ ਜਾਂਦਾ ਹੈ ਨਾ ਕਿ ਉਸ ਪਲਾਸਟਿਕ ਦੀ ਜੋ ਕੂੜੇ ’ਚ ਜਾਂਦਾ ਹੈ ਜਾਂ ਸਹੀ ਢੰਗ ਨਾਲ ਸਾੜ ਦਿੱਤਾ ਜਾਂਦਾ ਹੈ।ਹਰਿਆਣਾ ਦੇ 24 ’ਚੋਂ 15 ਸ਼ਹਿਰ ਮੌਜੂਦਾ ਵਰ੍ਹੇ ਦੀ ਪਹਿਲੀ ਛਿਮਾਹੀ ’ਚ ਪੀਐੱਮ 2.5 ਦੇ ਪੱਧਰ ਦੇ ਆਧਾਰ ’ਤੇ ਮੁਲਕ ਦੇ 100 ਸਭ ਤੋਂ ਵਧ ਪ੍ਰਦੂਸ਼ਿਤ ਸ਼ਹਿਰਾਂ ’ਚ ਸ਼ਾਮਲ ਹਨ। ਪ੍ਰਦੂਸ਼ਣ ’ਤੇ ਇਕ ਨਵੇਂ ਅਧਿਐਨ ’ਚ ਇਸ ਦਾ ਖ਼ੁਲਾਸਾ ਹੋਇਆ ਹੈ। ਹਵਾ ਗੁਣਵੱਤਾ ਪੈਮਾਨੇ ਨਾਲ ਸਬੰਧਤ ਕੌਮੀ ਸੰਸਥਾ (ਐੱਨਏਏਕਿਊਐੱਸ) ਮੁਤਾਬਕ ਪੀਐੱਮ 2.5 ਅਤੇ ਪੀਐੱਮ 10 ਦੇ ਸਾਲਾਨਾ ਪੱਧਰ ਦੀ ਸੁਰੱਖਿਅਤ ਹੱਦ ਕ੍ਰਮਵਾਰ 40 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਅਤੇ 60 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਹੈ। ਉਂਜ ਇਹ ਹੱਦ ਆਲਮੀ ਸਿਹਤ ਸੰਗਠਨ (ਡਬਲਿਊਐੱਚਓ) ਦੇ 2021 ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਹੁਤ ਵਧ ਹੈ ਜੋ ਪੀਐੱਮ 2.5 ਲਈ ਪੰਜ ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਅਤੇ ਪੀਐੱਮ 10 ਲਈ 15 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਦੀ ਸਿਫਾਰਿਸ਼ ਕਰਦੇ ਹਨ। ਜਨਵਰੀ ਤੋਂ ਜੂਨ ਤੱਕ ਦੇ ਹਵਾ ਗੁਣਵੱਤਾ ਦੇ ਅੰਕੜਿਆਂ ਤੋਂ ਪਤਾ ਲੱਗਾ ਕਿ ਹਰਿਆਣਾ ਦੇ ਹਰੇਕ ਸ਼ਹਿਰ ’ਚ ਐੱਨਏਕਿਊਐੱਸ ਅਤੇ ਡਬਲਿਊਐੱਚਓ ਪੀਐੱਮ 10 ਦਾ ਪੱਧਰ ਮਾਪਦੰਡਾਂ ਤੋਂ ਵਧ ਹੈ। ਫਰੀਦਾਬਾਦ, ਹਰਿਆਣਾ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ ਜਿਥੇ ਔਸਤ ਪੀਐੱਮ 2.5 ਪੱਧਰ 103 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਰਿਹਾ। ਸਿਰਫ਼ ਤਿੰਨ ਸ਼ਹਿਰਾਂ ਪਲਵਲ, ਅੰਬਾਲਾ ਅਤੇ ਮਾਂਡੀਖੇੜਾ ’ਚ ਪ੍ਰਦੂਸ਼ਣ ਦਾ ਪੱਧਰ ਪੀਐੱਮ 2.5 ਤੋਂ ਘੱਟ ਰਿਹਾ।

Spread the love