ਨਿਊਯਾਰਕ ,ਜੂਆ ਮਸ਼ੀਨਾਂ ਚਲਾਉਣ ਦੇ ਦੋਸ਼ ਵਿੱਚ ਗੁਜਰਾਤੀ ਗ੍ਰਿਫਤਾਰ

ਨਿਊਯਾਰਕ, 11 ਮਾਰਚ (ਰਾਜ ਗੋਗਨਾ ) – ਬੀਤੇਂ ਦਿਨ ਇਕ ਭਾਰਤੀ ਅੰਕਿਤ ਪਟੇਲ ਨਾਮਕ 30 ਸਾਲਾ ਗੁਜਰਾਤੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ, ਪੁਲਿਸ ਨੇ ਉਸਨੂੰ ਅਦਾਲਤ ਵਿੱਚ ਪੇਸ਼ ਹੋਣ ਦੀ ਸ਼ਰਤ ‘ਤੇ ਰਿਹਾਅ ਕਰ ਦਿੱਤਾ, ਇਸ  ਸਟੋਰ ਵਿੱਚ ਮਿਲੀਆਂ ਤਿੰਨ ਗੇਮਿੰਗ ਮਸ਼ੀਨਾਂ ਵੀ ਜ਼ਬਤ ਕਰ ਲਈਆਂ ਹਨ। ਨਿਊਯਾਰਕ ਰਾਜ ਵਿੱਚ ਇੱਕ ਸਮੋਕ ਸਟੋਰ ਦੇ ਨਾਲ ਇੱਕ ਗੈਰ-ਕਾਨੂੰਨੀ ਗੇਮਿੰਗ ਮਸ਼ੀਨ ਚਲਾਉਣ ਦੇ ਦੋਸ਼ ਵਿੱਚ ਅੰਕਿਤ ਪਟੇਲ ਨਾਮ ਦੇ 30 ਸਾਲਾ ਗੁਜਰਾਤੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਫੋਲਕ ਕਾਉਂਟੀ ਪੁਲਿਸ ਦੇ ਅਨੁਸਾਰ, ਦੋਸ਼ੀ ਅੰਕਿਤ ਪਟੇਲ ਨਿਊਯਾਰਕ ਦੇ ਲੋਂਗ ਆਈਲੈਂਡ ਦੇ ਸ਼ਰਲੀ ਵਿੱਚ ਲੱਕੀ ਸਮੋਕ ਨਾਂ ਦੀ ਸ਼ਾਪ ਐਂਡ ਬੀਅਰ ਸਟੋਰ ਵਿੱਚ ਮੈਨੇਜਰ ਵਜੋਂ ਕੰਮ ਕਰਦਾ ਸੀ। ਇਹ ਸਟੋਰ ਫਲਾਇਡ ਰੋਡ ‘ਤੇ ਸਥਿਤ ਹੈ ਅਤੇ ਸਥਾਨਕ ਨਿਵਾਸੀਆਂ ਵੱਲੋਂ ਗੇਮਿੰਗ ਮਸ਼ੀਨਾਂ ਦੇ ਸੰਚਾਲਨ ਬਾਰੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਪੁਲਿਸ ਦੁਆਰਾ ਇਸ ਦਾ ਨਿਰੀਖਣ ਕੀਤਾ ਗਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।ਇਸ ਚੈਕਿੰਗ ਦੇ ਦੌਰਾਨ, ਸਟੋਰ ਦੇ ਪਿਛਲੇ ਪਾਸੇ ਤਿੰਨ ਗੇਮਿੰਗ ਮਸ਼ੀਨਾਂ ਮਿਲੀਆਂ, ਅਤੇ ਪੁਲਿਸ ਨੇ ਉਨ੍ਹਾਂ ਸਾਰੀਆਂ ਨੂੰ ਜ਼ਬਤ ਕਰ ਲਿਆ ਅਤੇ ਇਸ ਦੇ ਮੈਨੇਜਰ, ਅੰਕਿਤ ਪਟੇਲ ਨੂੰ ਜੂਏ ਦੇ  ਕਾਉਂਟੀ ਪੁਲਿਸ ਦੇ ਅਨੁਸਾਰ, ਦੋਸ਼ੀ ਅੰਕਿਤ ਪਟੇਲ ਨੂੰ ਫੀਲਡ ਪੇਸ਼ੀ ਟਿਕਟ ਜਾਰੀ ਕਰ ਦਿੱਤੀ ਗਈ ਹੈ ਅਤੇ ਮਾਣਯੋਗ  ਅਦਾਲਤ ਦੁਆਰਾ ਉਸ ‘ਤੇ ਮੁਕੱਦਮਾ ਚਲਾਇਆ ਜਾਵੇਗਾ।

Spread the love