ਹੈਰੋਇਨ ਸਮੱਗਲ ਕਰਨ ਦੇ ਭਾਰਤੀ ਨਾਗਰਿਕ ਆਯੁਸ਼ ਸ਼ਰਮਾ ਨੇ ਕੈਲੀਫ਼ੋਰਨੀਆ ਦੀ ਅਦਾਲਤ ਵਿੱਚ ਦੋਸ਼ ਕਬੂਲੇ

ਅਮਰੀਕਾ ਤੋਂ ਵੱਡੇ ਪੱਧਰ ਤੇ ਕੋਕੀਨ ਅਤੇ ਹੈਰੋਇਨ ਕੈਨੇਡਾ ਸਮੱਗਲ ਕਰਨ ਦੇ ਦੋਸ਼ਾਂ ਹੇਠ ਕੈਨੇਡਾ ਤੋਂ ਅਮਰੀਕਾ ਡਿਪੋਰਟ ਹੋਏ ਭਾਰਤੀ ਨਾਗਰਿਕ ਅਤੇ ਬਰੈਂਪਟਨ ਤੋਂ ਟਰੱਕ ਡਰਾਈਵਰ ਆਯੁਸ਼ ਸ਼ਰਮਾ(25) ਨੇ ਕੈਲੀਫ਼ੋਰਨੀਆ ਦੀ ਅਦਾਲਤ ਵਿੱਚ ਆਪਣੇ ਤੇ ਲਾਏ ਗਏ ਦੋਸ਼ ਕਬੂਲੇ,ਇਸ ਵੱਡੇ ਰੈਕਟ ਚ ਹਾਲੇ ਹੋਰਾਂ ਖ਼ਿਲਾਫ਼ ਵੀ ਕੈਨੇਡਾ ਤੋਂ ਅਮਰੀਕਾ ਹਵਾਲਗੀ ਦੇ ਮਾਮਲੇ ਸੁਣਵਾਈ ਅਧੀਨ ਹਨ , ਦੱਸਣਯੋਗ ਹੈ ਕਿ ਆਯੁਸ਼ ਸ਼ਰਮਾ ਰੰਗੇ ਹੱਥੀਂ ਮਾਂਟਰੀਅਲ ਵਿਖੇ ਡਰੱਗ ਦੀ ਡਿਲੀਵਰੀ ਕਰਦਾ ਅੰਡਰ ਕਵਰ ਏਜੰਟਸ ਵੱਲੋਂ ਫੜਿਆ ਗਿਆ ਸੀ।

Spread the love