ਭਾਰਤੀ ਵਿਦਿਆਰਥੀ ਦੀ ਗੋਲੀ ਲੱਗਣ ਕਾਰਨ ਮੌਤ

ਅਮਰੀਕਾ ਦੇ ਓਹੀਓ ਵਿੱਚ ਗੋਲੀਬਾਰੀ ਕਾਰਨ University of Cincinnati ਦੇ 26 ਸਾਲਾ ਭਾਰਤੀ ਡਾਕਟਰੇਟ ਵਿਦਿਆਰਥੀ ਦੀ ਆਪਣੀ ਕਾਰ ਅੰਦਰ ਮੌਤ ਹੋ ਗਈ। ਆਦਿਤਿਆ ਅਦਲਖਾ ਪੱਛਮੀ ਹਿੱਲਜ਼ ਵਾਇਡਕਟ ’ਤੇ ਗੱਡੀ ਚਲਾ ਰਿਹਾ ਸੀ, ਜਦੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਉਸ ਨੂੰ ਗੋਲੀ ਲੱਗੀ। ਪੁਲੀਸ ਨੇ ਕਿਹਾ ਕਿ ਡਰਾਈਵਰ ਵਾਲੇ ਪਾਸੇ ਖਿੜਕੀ ਵਿੱਚ ਘੱਟੋ-ਘੱਟ ਤਿੰਨ ਗੋਲੀਆਂ ਦੇ ਛੇਕ ਦਿਖਾਈ ਦੇ ਰਹੇ ਸਨ। ਗੋਲੀਬਾਰੀ ਤੋਂ ਬਾਅਦ ਯੂਸੀ ਮੈਡੀਕਲ ਸੈਂਟਰ ਲਿਜਾਏ ਜਾਣ ਤੋਂ ਦੋ ਦਿਨ ਬਾਅਦ ਅਦਲਖਾ ਦੀ 11 ਨਵੰਬਰ ਨੂੰ ਮੌਤ ਹੋ ਗਈ।

Spread the love