ਸਵਿਸ ਬੈਂਕਾਂ ‘ਚ ਘਟਿਆ ਭਾਰਤੀਆਂ ਦਾ ਪੈਸਾ

ਸਵਿਸ ਬੈਂਕ ਵਿੱਚ ਭਾਰਤੀ ਨਗਾਰਿਕਾਂ ਤੇ ਕੰਪਨੀਆਂ ਵੱਲੋਂ ਜਮ੍ਹਾ ਪੈਸੇ 2023 ‘ਚ 70 ਫ਼ੀਸਦੀ ਦੀ ਤੇਜ਼ ਗਿਰਾਵਟ ਨਾਲ 4 ਸਾਲਾਂ ਦੇ ਹੇਠਲੇ ਪੱਧਰ 9,771 ਕਰੋੜ ਰੁਪਏ (1.04 ਸਵਿਸ ਫ੍ਰੈਂਕ) ‘ਤੇ ਆ ਗਿਆ ਹੈ। ਇਹ ਪੈਸਾ ਸਥਾਨਕ ਬ੍ਰਾਂਚਾਂ ਤੇ ਹੋਰ ਵਿੱਤੀ ਅਦਾਰਿਆਂ ਰਾਹੀਂ ਸਵਿਸ ਬੈਂਕਾਂ ‘ਚ ਜਮ੍ਹਾ ਹੈ। ਸਵਿਟਜ਼ਰਲੈਂਡ ਦੇ ਕੇਂਦਰੀ ਬੈਂਕ ਵੱਲੋਂ ਵੀਰਵਾਰ ਨੂੰ ਜਾਰੀ ਰਿਪੋਰਟ ਮੁਤਾਬਕ, ਸਵਿਸ ਬੈਂਕਾਂ ’ਚ ਭਾਰਤੀ ਗਾਹਕਾਂ ਦੇ ਕੁੱਲ ਪੈਸੇ ’ਚ ਲਗਾਤਾਰ ਦੂਜੇ ਸਾਲ ਗਿਰਾਵਟ ਆਈ ਹੈ। ਇਹ 2021 ਵਿਚ 14 ਸਾਲਾਂ ਦੇ ਉੱਚ ਪੱਧਰ 3.83 ਅਰਬ ਸਵਿਸ ਫ੍ਰੈਂਕ ਤੇ ਪਹੁੰਚ ਗਿਆ ਸੀ। ਗਿਰਾਵਟ ਦਾ ਮੁੱਖ ਕਾਰਨ ਬਰਾਂਡ, ਸਕਿਓਰਟੀਆਂ ਤੇ ਵੱਖ- ਵੱਖ ਵਿੱਤੀ ਵਸੀਲਿਆਂ ਰਾਹੀਂ ਰੱਖੇ ਗਏ ਪੈਸੇ ‘ਚ ਕਮੀ ਆਉਣਾ ਹੈ। ਇਸ ਦੇ ਇਲਾਵਾ ਗਾਹਕ ਜਮ੍ਹਾ ਖਾਤਿਆਂ ‘ਚ ਜਮ੍ਹਾ ਰਾਸ਼ੀ ਤੇ ਭਾਰਤ ‘ਚ ਹੋਰ ਬੈਂਕ ਬ੍ਰਾਂਚਾਂ ਰਾਹੀਂ ਰੱਖੇ ਗਏ ਪੈਸੇ ‘ਚ ਵੀ ਭਾਰੀ ਗਿਰਾਵਟ ਆਈ ਹੈ। ਇਹ ਸਵਿਸ ਨੈਸ਼ਨਲ ਬੈਂਕ (ਐੱਸਐਨਬੀ) ਨੂੰ ਬੈਂਕਾਂ ਵਲੋਂ ਦੱਸੇ ਗਏ ਸਰਕਾਰੀ ਅੰਕੜੇ ਹਨ ਤੇ ਇਹ ਸਵਿਟਜ਼ਰਲੈਂਡ ’ਚ ਭਾਰਤੀਆਂ ਵੱਲੋਂ ਰੱਖੇ ਗਏ ਕਥਿਤ ਕਾਲੇ ਧਨ ਦੀ ਮਾਤਰਾ ਦਾ ਸੰਕੇਤ ਨਹੀਂ ਦਿੰਦੇ। ਇਨ੍ਹਾਂ ਅੰਕੜਿਆਂ ’ਚ ਉਹ ਧਨ ਨਹੀਂ ਸ਼ਾਮਲ ਹੈ ਜਿਹੜਾ ਭਾਰਤੀਆਂ, ਐੱਨਆਰਆਈਜ਼ ਜਾਂ ਹੋਰ ਲੋਕਾਂ ਨੇ ਤੀਜੇ ਦੇਸ਼ ਦੀਆਂ ਸੰਸਥਾਵਾਂ ਦੇ ਨਾਂ ‘ਤੇ ਸਵਿਸ ਬੈਂਕਾਂ ਵਿਚ ਰੱਖਿਆ ਹੋ ਸਕਦਾ ਹੈ।

Spread the love