ਕੇਰਲ ਤੋਂ 2008 ‘ਚ 19 ਸਾਲ ਦੀ ਉਮਰ ‘ਚ ਯਮਨ ਗਈ ਨਿਮਿਸ਼ਾ ਪ੍ਰਿਆ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ ਹੈ। ਨਿਮਿਸ਼ਾ ਨੂੰ ਯਮਨ ਦੀ ਰਾਜਧਾਨੀ ਸਨਾ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਨਰਸ ਦੀ ਨੌਕਰੀ ਕਰਦੀ ਸੀ। ਹੁਣ ਨਿਮਿਸ਼ਾ ਇਸ ਵੇਲੇ ਜੰਗ ਪ੍ਰਭਾਵਿਤ ਦੇਸ਼ ਯਮਨ ਵਿੱਚ ਇੱਕ ਸਥਾਨਕ ਵਿਅਕਤੀ ਤਲਾਲ ਅਬਦੋ ਮਹਦੀ ਦੇ ਕਤਲ ਲਈ 13 ਨਵੰਬਰ ਨੂੰ ਯਮਨ ਦੀ ਸੁਪਰੀਮ ਜੁਡੀਸ਼ੀਅਲ ਕੌਂਸਲ ਨੇ ਉਸ ਦੀ ਪਟੀਸ਼ਨ ਰੱਦ ਕਰ ਦਿੱਤੀ। ਯਮਨ ਵਿੱਚ ਸ਼ਰੀਆ ਕਾਨੂੰਨ ਹੈ ਅਤੇ ਅਦਾਲਤ ਨੇ ਉਨ੍ਹਾਂ ਨੂੰ ਇੱਕ ਆਖ਼ਰੀ ਮੌਕਾ ਦਿੱਤਾ ਹੈ। ਜੇਕਰ ਪੀੜਤ ਪਰਿਵਾਰ ਉਸ ਨੂੰ ਮਾਫ਼ ਕਰ ਦਿੰਦਾ ਹੈ ਤਾਂ ਉਹ ਸਜ਼ਾ ਤੋਂ ਬਚ ਸਕਦੀ ਹੈ।
ਮਸਲਾ 2011 ਵਿੱਚ ਸ਼ੁਰੂ ਹੋਇਆ ਸੀ ਜਦੋਂ ਨਿਮਿਸ਼ਾ ਟੌਮੀ ਥਾਮਸ ਨਾਲ ਵਿਆਹ ਕਰਨ ਲਈ ਭਾਰਤ ਆਈ ਅਤੇ ਫਿਰ ਦੋਵੇਂ ਯਮਨ ਚਲੇ ਗਏ, ਜਿੱਥੇ ਉਨ੍ਹਾਂ ਨੂੰ ਇਲੈਕਟ੍ਰੀਸ਼ੀਅਨ ਦੇ ਸਹਾਇਕ ਵਜੋਂ ਨੌਕਰੀ ਮਿਲੀ ਪਰ ਉਨ੍ਹਾਂ ਨੂੰ ਮਾਮੂਲੀ ਤਨਖ਼ਾਹ ਮਿਲ ਰਹੀ ਸੀ। ਦਸੰਬਰ 2012 ਵਿੱਚ ਉਨ੍ਹਾਂ ਦੇ ਘਰ ਧੀ ਦਾ ਜਨਮ ਹੋਇਆ ਸੀ ਅਤੇ ਇਸ ਤੋਂ ਬਾਅਦ ਪਤੀ-ਪਤਨੀ ਲਈ ਘਰ ਦਾ ਖਰਚਾ ਚਲਾਉਣਾ ਮੁਸ਼ਕਲ ਹੋ ਗਿਆ ਸੀ। 2014 ਵਿੱਚ, ਥਾਮਸ ਕੋਚੀ ਵਾਪਸ ਆ ਗਏ ਜਿੱਥੇ ਉਹ ਗੱਡੀ ਚਲਾਉਂਦੇ ਹਨ। 2014 ਵਿੱਚ, ਨਿਮਿਸ਼ਾ ਨੇ ਆਪਣੀ ਘੱਟ ਤਨਖਾਹ ਵਾਲੀ ਨੌਕਰੀ ਛੱਡ ਕੇ ਇੱਕ ਕਲੀਨਿਕ ਖੋਲ੍ਹਣ ਦਾ ਫ਼ੈਸਲਾ ਕੀਤਾ।ਯਮਨ ਦੇ ਕਾਨੂੰਨ ਦੇ ਤਹਿਤ, ਅਜਿਹਾ ਕਰਨ ਲਈ ਇੱਕ ਸਥਾਨਕ ਸਾਥੀ ਦਾ ਹੋਣਾ ਜ਼ਰੂਰੀ ਹੈ ਅਤੇ ਇਹ ਉਦੋਂ ਹੁੰਦਾ ਹੈ ਜਦੋਂ ਮਹਿਦੀ ਇਸ ਕਹਾਣੀ ਵਿੱਚ ਦਾਖ਼ਲ ਹੁੰਦਾ ਹੈ। ਮਹਿਦੀ ਇੱਕ ਕੱਪੜੇ ਦੀ ਦੁਕਾਨ ਚਲਾਉਂਦਾ ਸੀ ਅਤੇ ਉਸ ਦੀ ਪਤਨੀ ਨੇ ਉਸ ਕਲੀਨਿਕ ਵਿੱਚ ਇੱਕ ਬੱਚੀ ਨੂੰ ਜਨਮ ਦਿੱਤਾ ਜਿੱਥੇ ਨਿਮਿਸ਼ਾ ਕੰਮ ਕਰਦੀ ਸੀ। ਜਨਵਰੀ 2015 ਵਿੱਚ ਜਦੋਂ ਨਿਮਿਸ਼ਾ ਭਾਰਤ ਆਈ ਸੀ ਤਾਂ ਮਹਦੀ ਉਸ ਦੇ ਨਾਲ ਆਇਆ ਸੀ।ਨਿਮਿਸ਼ਾ ਅਤੇ ਉਸ ਦੇ ਪਤੀ ਨੇ ਆਪਣੇ ਦੋਸਤਾਂ ਅਤੇ ਪਰਿਵਾਰ ਤੋਂ ਪੈਸੇ ਲੈ ਕੇ ਲਗਭਗ 50 ਲੱਖ ਰੁਪਏ ਦੀ ਰਕਮ ਇਕੱਠੀ ਕੀਤੀ ਅਤੇ ਇੱਕ ਮਹੀਨੇ ਬਾਅਦ ਨਿਮਿਸ਼ਾ ਆਪਣਾ ਕਲੀਨਿਕ ਖੋਲ੍ਹਣ ਲਈ ਯਮਨ ਵਾਪਸ ਆ ਗਈ। ਉਸ ਨੇ ਕਾਗਜ਼ੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਸੀ ਤਾਂ ਜੋ ਉਸ ਦਾ ਪਤੀ ਅਤੇ ਧੀ ਯਮਨ ਵਾਪਸ ਆ ਸਕਣ, ਪਰ ਇਸ ਦੌਰਾਨ ਯਮਨ ਵਿਚ ਘਰੇਲੂ ਯੁੱਧ ਸ਼ੁਰੂ ਹੋ ਗਿਆ ਅਤੇ ਇਸ ਲਈ ਉਹ ਯਾਤਰਾ ਨਹੀਂ ਕਰ ਸਕਦੇ ਸਨ।
ਅਗਲੇ ਦੋ ਮਹੀਨਿਆਂ ਵਿੱਚ, ਭਾਰਤ ਨੇ ਆਪਣੇ 4,600 ਨਾਗਰਿਕਾਂ ਅਤੇ 1,000 ਵਿਦੇਸ਼ੀ ਨਾਗਰਿਕਾਂ ਨੂੰ ਯਮਨ ਤੋਂ ਬਾਹਰ ਕੱਢਿਆ।ਨਿਮਿਸ਼ਾ ਉਨ੍ਹਾਂ ਕੁਝ ਲੋਕਾਂ ਵਿੱਚੋਂ ਸੀ ਜੋ ਵਾਪਸ ਨਹੀਂ ਆਏ।ਥਾਮਸ ਨੇ ਕਿਹਾ, “ਅਸੀਂ ਉੱਥੇ ਇੰਨਾ ਪੈਸਾ ਲਗਾਇਆ ਸੀ ਕਿ ਉਹ ਇਹ ਸਭ ਛੱਡ ਕੇ ਵਾਪਸ ਨਹੀਂ ਆ ਸਕੀ।”ਥਾਮਸ ਨੇ ਫੋਨ ‘ਤੇ 14 ਬਿਸਤਰਿਆਂ ਵਾਲਾ ਕਲੀਨਿਕ ਅਤੇ ਸਾਈਨ ਬੋਰਡ ਵੀ ਦਿਖਾਇਆ ਜਿਸ ‘ਤੇ ਲਿਖਿਆ ਸੀ- ਅਲ ਅਮਾਨ ਮੈਡੀਕਲ ਕਲੀਨਿਕ।ਥਾਮਸ ਨੇ ਦੱਸਿਆ ਕਿ ਕਲੀਨਿਕ ਚੰਗੀ ਤਰ੍ਹਾਂ ਚੱਲਣਾ ਸ਼ੁਰੂ ਹੋ ਗਿਆ ਸੀ ਪਰ ਇਸ ਸਮੇਂ ਨਿਮਿਸ਼ਾ ਨੇ ਮਹਦੀ ਬਾਰੇ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ। ਇਸ ਵਿਚ ਕਿਹਾ ਗਿਆ ਹੈ, “ਮਹਦੀ ਨੇ ਨਿਮਿਸ਼ਾ ਦੇ ਘਰੋਂ ਉਨ੍ਹਾਂ ਦੀਆਂ ਵਿਆਹ ਦੀਆਂ ਤਸਵੀਰਾਂ ਚੋਰੀਆਂ ਕੀਤੀਆਂ ਸਨ ਅਤੇ ਬਾਅਦ ਵਿਚ ਇਨ੍ਹਾਂ ਛੇੜਛਾੜ ਕਰ ਕੇ ਇਹ ਦਾਅਵਾ ਕੀਤਾ ਕਿ ਉਸ ਨੇ ਨਿਮਿਸ਼ਾ ਨਾਲ ਵਿਆਹ ਕਰ ਲਿਆ ਹੈ।” ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਮਹਦੀ ਨੇ ਨਿਮਿਸ਼ਾ ਨੂੰ ਕਈ ਮੌਕਿਆਂ ‘ਤੇ ਧਮਕੀਆਂ ਦਿੱਤੀਆਂ ਅਤੇ “ਉਸ ਦਾ ਪਾਸਪੋਰਟ ਵੀ ਰੱਖ ਲਿਆ ਤੇ ਜਦੋਂ ਨਿਮਿਸ਼ਾ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਉਸ ਨੂੰ ਛੇ ਦਿਨਾਂ ਲਈ ਜੇਲ੍ਹ ਵਿਚ ਬੰਦ ਕਰ ਦਿੱਤਾ।”
ਫਿਰ ਇੱਕ ਚਿਨ ਮਹਦੀ ਦੀ ਕੱਟੀ ਹੋਈ ਲਾਸ਼ ਪਾਣੀ ਦੀ ਟੈਂਕੀ ਵਿੱਚੋਂ ਮਿਲੀ ਸੀ ਅਤੇ ਇੱਕ ਮਹੀਨੇ ਬਾਅਦ, ਨਿਮਿਸ਼ਾ ਨੂੰ ਸਾਊਦੀ ਅਰਬ ਨਾਲ ਲੱਗਦੀ ਯਮਨ ਦੀ ਸਰਹੱਦ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਸੀ।ਥਾਮਸ ਨੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਕੁਝ ਦਿਨ ਬਾਅਦ ਨਿਮਿਸ਼ਾ ਨੇ ਉਸ ਨੂੰ ਫੋਨ ਕੀਤਾ ਸੀ। ਇਸ ਦੌਰਾਨ ਉਹ ਬੁਰੀ ਤਰ੍ਹਾਂ ਰੋ ਰਹੀ ਸੀ।ਉਨ੍ਹਾਂ ਨੇ ਕਿਹਾ, “ਇਹ ਸਭ ਉਸ ਨੇ ਮੇਰੇ ਅਤੇ ਬੱਚੀ ਲਈ ਕੀਤਾ ਹੈ। ਉਹ ਆਸਾਨ ਰਸਤਾ ਚੁਣ ਸਕਦੀ ਸੀ ਅਤੇ ਮਹਦੀ ਨਾਲ ਆਰਾਮਦਾਇਕ ਜੀਵਨ ਬਤੀਤ ਕਰ ਸਕਦੀ ਸੀ ਪਰ ਉਸ ਨੇ ਅਜਿਹਾ ਨਹੀਂ ਕੀਤਾ।”ਪ੍ਰਵਾਸੀ ਅਧਿਕਾਰਾਂ ਦੇ ਪ੍ਰਚਾਰਕ ਅਤੇ ਸੁਪਰੀਮ ਕੋਰਟ ਦੇ ਵਕੀਲ ਕੇਆਰ ਸੁਭਾਸ਼ ਚੰਦਰਨ ਨੇ ਕਿਹਾ, “ਨਿਮਿਸ਼ਾ ਦਾ ਮਹਦੀ ਨੂੰ ਮਾਰਨ ਦਾ ਇਰਾਦਾ ਨਹੀਂ ਸੀ। ਉਹ ਖ਼ੁਦ ਹੀ ਇਸ ਕਹਾਣੀ ਵਿੱਚ ਪੀੜਤ ਹੈ।””ਮਹਦੀ ਨੇ ਉਸ ਦਾ ਪਾਸਪੋਰਟ ਰੱਖਿਆ ਸੀ ਅਤੇ ਉਹ ਉਸ ਦੇ ਚੁੰਗਲ ਤੋਂ ਮੁਕਤ ਹੋਣਾ ਚਾਹੁੰਦੀ ਸੀ। ਉਸ ਨੇ ਮਹਦੀ ਬੇਹੋਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਡੋਜ਼ ਜ਼ਿਆਦਾ ਹੋ ਗਿਆ।”