ਜਬਰੀ ਮਜਦੂਰੀ ਕਰਵਾਉਣ ਦੇ ਦੋਸ਼ ਹੇਠ ਅਮਰੀਕਾ ਵਿੱਚ ਭਾਰਤੀ ਮੂਲ ਦਾ ਜੋੜਾ ਦੋਸ਼ੀ ਕਰਾਰ

ਜਬਰੀ ਮਜਦੂਰੀ ਕਰਵਾਉਣ ਦੇ ਦੋਸ਼ ਹੇਠ ਅਮਰੀਕਾ ਵਿੱਚ ਭਾਰਤੀ ਮੂਲ ਦਾ ਜੋੜਾ ਦੋਸ਼ੀ ਕਰਾਰ

ਅਮਰੀਕਾ ਦੇ ਵਰਜੀਨੀਆ ‘ਚ ਇਕ ਭਾਰਤੀ-ਅਮਰੀਕੀ ਜੋੜੇ ਨੂੰ ਆਪਣੀਆਂ ਦੁਕਾਨਾਂ ‘ਤੇ ਜਬਰੀ ਮਜ਼ਦੂਰੀ ਕਰਵਾਉਣ ਦੇ ਮਾਮਲੇ ‘ਚ ਦੋਸ਼ੀ ਪਾਇਆ ਗਿਆ ਹੈ। ਹਰਮਨਪ੍ਰੀਤ ਸਿੰਘ (30) ਅਤੇ ਕੁਲਬੀਰ ਕੌਰ (43) ‘ਤੇ ਵਰਜੀਨੀਆ ਦੀ ਫੈਡਰਲ ਅਦਾਲਤ ਦੇ ਕੇਸ ਵਿਚ ਇਕ ਦੂਰ ਦੇ ਭਰਾ ਨੂੰ ਗੈਸ ਸਟੇਸ਼ਨ ਅਤੇ ਕਰਿਆਨੇ ਦੀ ਦੁਕਾਨ ‘ਤੇ ਕੰਮ ਕਰਨ ਲਈ ਮਜਬੂਰ ਕਰਨ ਦਾ ਦੋਸ਼ ਹੈ। ਇਸ ਵਿਚ ਪਾਇਆ ਗਿਆ ਕਿ ਇਸ ਜੋੜੇ ਨੇ ਨਾ ਸਿਰਫ਼ ਉਸ ਆਦਮੀ ਤੋਂ ਕੈਸ਼ੀਅਰ ਦਾ ਕੰਮ ਕਰਵਾਇਆ, ਸਗੋਂ ਉਸ ਨੂੰ ਖਾਣਾ ਬਣਾਉਣ, ਸਫ਼ਾਈ ਕਰਨ ਅਤੇ ਦੁਕਾਨਾਂ ਵਿਚ ਵਿਕਰੀ ਦਾ ਲੇਖਾ-ਜੋਖਾ ਵੀ ਕਰਵਾਇਆ।

ਮਾਮਲੇ ‘ਚ ਦੋਸ਼ੀ ਪਾਏ ਜਾਣ ਤੋਂ ਬਾਅਦ ਜੋੜੇ ਨੂੰ 20 ਸਾਲ ਦੀ ਸਜ਼ਾ ਅਤੇ 2,50,000 ਡਾਲਰ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਰਿਹਾਈ ਦੇ ਪੰਜ ਸਾਲ ਬਾਅਦ ਵੀ ਉਨ੍ਹਾਂ ‘ਤੇ ਨਜ਼ਰ ਰੱਖੀ ਜਾਵੇਗੀ। ਇਸਤਗਾਸਾ ਪੱਖ ਵੱਲੋਂ ਪੇਸ਼ ਹੋਏ ਸਹਾਇਕ ਅਟਾਰਨੀ ਜਨਰਲ ਕ੍ਰਿਸਟਨ ਕਲਾਰਕ ਨੇ ਕਿਹਾ ਕਿ ਜੋੜੇ ਨੇ ਨੌਜਵਾਨ ਨੂੰ ਅਮਰੀਕਾ ਵਿੱਚ ਸਕੂਲ ਭੇਜਣ ਦਾ ਝੂਠਾ ਵਾਅਦਾ ਕੀਤਾ ਸੀ। ਪਰ ਉਸ ਨੇ ਉਸ ਨੂੰ ਸਕੂਲ ਨਾ ਜਾਣ ਦੇ ਕੇ ਪੀੜਤ ਦਾ ਭਰੋਸਾ ਤੋੜ ਦਿੱਤਾ। ਇਸ ਤੋਂ ਇਲਾਵਾ ਉਸ ਨੂੰ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦਾ ਵੀ ਸ਼ਿਕਾਰ ਬਣਾਇਆ ਗਿਆ। ਉਹ ਵੀ ਇਸ ਲਈ ਕਿ ਜੋੜਾ ਨੌਜਵਾਨ ਤੋਂ ਹਰ ਤਰ੍ਹਾਂ ਦਾ ਫ਼ਾਇਦਾ ਉਠਾ ਸਕੇ।

Spread the love