ਭਾਰਤੀ ਮੂਲ ਦੀ ਕਥਿਤ ਡਰੱਗ ਡੀਲਰ ਜਸਵੀਨ ਸੰਘਾ ਉੱਤੇ ‘ਫ੍ਰੈਂਡਜ਼ ਸ਼ੋਅ’ ਦੇ ਸਟਾਰ ਕਲਾਕਾਰ ਮੈਥਿਊ ਪੈਰੀ ਨੂੰ ਆਪਣੇ ਲਾਲਚ ਲਈ ‘ਕੇਟਾਮੀਨ’ ਨਸ਼ੇ ਦੀ ਆਦਤ ਲਾਉਣ ਦੇ ਇਲਜ਼ਾਮ ਹਨ।ਮੈਥਿਊ ਪੈਰੀ ਦੀ ਨਸ਼ੇ ਦੀ ਓਵਰਡੋਜ਼ ਕਰਕੇ ਮੌਤ ਹੋ ਗਈ ਸੀ।ਅਮਰੀਕੀ ਅਧਿਕਾਰੀਆਂ ਮੁਤਾਬਕ ਜਸਵੀਨ ਸੰਘਾ ਸਣੇ ਇਸ ਮਾਮਲੇ ਵਿੱਚ ਪੰਜ ਮੁਲਜ਼ਮ ਹਨ।ਜਸਵੀਨ ਸੰਘਾ 9 ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ। ਜਿਸ ਵਿੱਚ ਕੇਟਾਮੀਨ ਵੰਡ ਦੀ ਸਾਜਿਸ਼ ਅਤੇ ਕੇਟਾਮੀਨ ਵੰਡਣ ਦੇ ਨਤੀਜੇ ਵਜੋਂ ਮੌਤ ਹੋਣਾ ਸ਼ਾਮਲ ਹੈ ।ਜਸਵੀਨ ਸੰਘਾ ਕੋਲ ਅਮਰੀਕਾ ਅਤੇ ਬ੍ਰਿਟੇਨ ਦੀ ਦੋਹਰੀ ਨਾਗਰਿਕਤਾ ਹੈ । ਜਸਵੀਨ ਵੀਰਵਾਰ ਨੂੰ ਜਦੋਂ ਅਦਾਲਤ ਵਿੱਚ ਪੇਸ਼ੀ ਲਈ ਪਹੁੰਚੇ ਤਾਂ ਉਨ੍ਹਾਂ ਨੇ ਨਰਵਾਨਾ ਦਾ ਜੰਪ ਸੂਟ ਪਾਇਆ ਹੋਇਆ ਸੀ ਅਤੇ ਉਨ੍ਹਾਂ ਨੇ ਖੁਦ ਨੂੰ ਬੇਕਸੂਰ ਦੱਸਿਆ ।ਉਨ੍ਹਾਂ ਦੀ ਜ਼ਮਾਨਤ ਦੀ ਬੇਨਤੀ ਨੂੰ ਅਮਰੀਕੀ ਅਧਿਕਾਰੀਆਂ ਨੇ ਠੁਕਰਾ ਦਿੱਤਾ ਸੀ ਅਤੇ ਅਕਤੂਬਰ ਵਿੱਚ ਉਹ ਮੁਕੱਦਮੇ ਦੌਰਾਨ ਉਹ ਹਿਰਾਸਤ ਵਿੱਚ ਰਹਿਣਗੇ।ਇਲਜ਼ਾਮ ਲਾਇਆ ਗਿਆ ਹੈ ਕਿ ਜਸਵੀਨ ਸੰਘਾ ਵੱਲੋਂ 24 ਅਕਤੂਬਰ, 2023 ਨੂੰ ਜੋ ਕੇਟਾਮੀਨ ਮੁਹੱਈਆ ਕਰਵਾਇਆ ਗਿਆ ਸੀ ਉਹੀ ਮੈਥਿਊ ਪੈਰੀ ਦੀ ਮੌਤ ਦਾ ਕਾਰਨ ਬਣੀ ।ਜਸਵੀਨ ਸੰਘਾ ਉੱਤੇ ਇਲਜ਼ਾਮ ਹੈ ਕਿ ਉਹ 2019 ਤੋਂ ਆਪਣੇ ਸਟੈਸ਼ ਹਾਊਸ ਤੋਂ ਕੇਟਾਮੀਨ ਵੇਚ ਰਹੇ ਹਨ।ਕੈਲੀਫੋਰਨੀਆ ਦੇ ਕੇਂਦਰੀ ਜ਼ਿਲ੍ਹੇ ਲਈ ਅਟਾਰਨੀ ਮਾਰਟਿਨ ਐਸਟਰਾਡਾ ਨੇ ਵੀਰਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਦੱਸਿਆ,ਸੰਘਾ ਦਾ ਉੱਤਰੀ ਹਾਲੀਵੁੱਡ ਵਿੱਚ ਘਰ ਇੱਕ “ਨਸ਼ਾ ਵੇਚਣ ਵਾਲਾ ਏਮਪੋਰੀਅਮ” ਸੀ।
