UK ਵਿਚ ਭਾਰਤੀ ਵਿਅਕਤੀ ਨੇ ਨਕਲੀ ਬੰਦੂਕ ਨਾਲ ਡਾਕ ਘਰ ਲੁੱਟਿਆ !

ਲੰਡਨ ਪੋਸਟ ਆਫਿਸ ‘ਚ ਭਾਰਤੀ ਮੂਲ ਦੇ ਵਿਅਕਤੀ ‘ਤੇ ਲੁੱਟ ਦਾ ਇਲਜ਼ਾਮ ਲੱਗਿਆ ਹੈ। ਇਲਜ਼ਾਮ ਹਨ ਕਿ ਉਸ ਨੇ ਇਸ ਸਾਰੀ ਘਟਨਾ ਨੂੰ ਨਕਲੀ ਬੰਦੂਕ ਦੀ ਮਦਦ ਨਾਲ ਅੰਜਾਮ ਦਿਤਾ ਹੈ।ਇਸ ਸਬੰਧੀ ਸਕਾਟਲੈਂਡ ਯਾਰਡ ਨੇ ਦਸਿਆ ਕਿ ਭਾਰਤੀ ਮੂਲ ਦੇ ਰਾਜਵਿੰਦਰ (41 ) ਨਾਂ ਦੇ ਵਿਅਕਤੀ ਨੇ ਵੈਸਟ ਲੰਡਨ ਦੇ ਹਾਊਂਸਲੋ ਸਥਿਤ ਡਾਕਘਰ ‘ਚ ਜਾਅਲੀ ਬੰਦੂਕ ਦਿਖਾ ਕੇ ਮੁਲਾਜ਼ਮਾਂ ਨੂੰ ਧਮਕਾਇਆ ਅਤੇ ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿਤਾ। ਇਸ ਤੋਂ ਬਾਅਦ ਉਸ ਨੂੰ 1 ਅਪ੍ਰੈਲ ਨੂੰ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ। ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ ਉਸ ਦੇ ਫਲਾਇੰਗ ਸਕੁਐਡ ਦੇ ਅਧਿਕਾਰੀਆਂ ਨੇ ਜਾਸੂਸਾਂ ਦੀ ਮਦਦ ਨਾਲ ਸ਼ੱਕੀ ਦੀ ਪਛਾਣ ਕੀਤੀ।

Spread the love