ਸਿੰਗਾਪੁਰ ਏਅਰਫੋਰਸ ‘ਚ ਤਾਇਨਾਤ ਭਾਰਤੀ ਮੂਲ ਦੇ ਵਿਅਕਤੀ ਨੂੰ ਕੈਦ!

ਸਿੰਗਾਪੁਰ ਏਅਰਫੋਰਸ ਵਿੱਚ ਕੰਮ ਕਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ 11 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ‘ਤੇ ਔਰਤਾਂ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਹੈਕ ਕਰਕੇ ਉਨ੍ਹਾਂ ਦੀਆਂ ਨਿੱਜੀ ਫੋਟੋਆਂ ਚੋਰੀ ਕਰਨ ਦਾ ਦੋਸ਼ ਸੀ। ਦੱਸਿਆ ਜਾ ਰਿਹਾ ਹੈ ਕਿ ਉਹ 4 ਸਾਲਾਂ ‘ਚ 20 ਤੋਂ ਵੱਧ ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਚੁੱਕਾ ਹੈ। 26 ਸਾਲਾ ਕੇ ਈਸ਼ਵਰਨ ਨੂੰ ਕੰਪਿਊਟਰ ਦੁਰਵਰਤੋਂ ਐਕਟ ਤਹਿਤ ਦੋਸ਼ੀ ਪਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ 2019 ਤੋਂ 2023 ਦਰਮਿਆਨ ਉਸ ਨੇ ਫਿਸ਼ਿੰਗ ਲਿੰਕ ਭੇਜ ਕੇ 22 ਔਰਤਾਂ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਉਨ੍ਹਾਂ ਦੀ ਲੌਗਇਨ ਜਾਣਕਾਰੀ ਹਾਸਲ ਕੀਤੀ। ਇਸ ਦੇ ਜ਼ਰੀਏ ਈਸ਼ਵਰਨ ਸੋਸ਼ਲ ਮੀਡੀਆ ਕਲਾਊਡ ਸਰਵਰ ਅਤੇ ਔਰਤਾਂ ਦੇ ਈਮੇਲ ਅਕਾਊਂਟਸ ਨੂੰ ਹੈਕ ਕਰਦਾ ਸੀ।

Spread the love