ਭਾਰਤੀ ਸੋਸ਼ਲ ਮੀਡੀਆ ਪਲੇਟਫਾਰਮ ‘Koo’ ਹੋਇਆ ਬੰਦ

ਭਾਰਤ ਦਾ ਦੇਸੀ ਸੋਸ਼ਲ ਮੀਡੀਆ ਪਲੇਟਫਾਰਮ ਜੋ 4 ਸਾਲ ਪਹਿਲਾਂ X (ਪਹਿਲਾਂ ਟਵਿੱਟਰ) ਨੂੰ ਟੱਕਰ ਦੇਣ ਦੇ ਲਈ ਸ਼ੁਰੂ ਹੋਇਆ ਸੀ, ਹੁਣ ਬੰਦ ਹੋ ਗਿਆ ਹੈ। ਰਲੇਵੇਂ ਦੇ ਸੌਦੇ ਦੀ ਅਸਫਲਤਾ ਤੋਂ ਬਾਅਦ, ਭਾਰਤ ਦੇ ਦੇਸੀ ਸੋਸ਼ਲ ਮੀਡੀਆ ਅਤੇ ਮਾਈਕ੍ਰੋ ਬਲੌਗਿੰਗ ਪਲੇਟਫਾਰਮ Koo ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ । ਫੰਡਿੰਗ ਨੂੰ ਲੈ ਕੇ ਲੰਬੇ ਸਮੇਂ ਤੱਕ ਸੰਘਰਸ਼ ਕਰਨ ਤੋਂ ਬਾਅਦ ਸੰਸਥਾਪਕ ਨੇ ਰਲੇਵੇਂ ਦੀ ਕੋਸ਼ਿਸ਼ ਕੀਤੀ, ਪਰ ਇਸ ਵਿੱਚ ਵੀ ਅਸਫਲ ਹੋਣ ਤੋਂ ਬਾਅਦ Koo ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।

Spread the love