ਭਾਰਤੀ ਵਿਦਿਆਰਥੀ ਨੂੰ ਵਾਪਸ ਭੇਜੇਗਾ ਅਮਰੀਕਾ

19 ਸਾਲਾ ਭਾਰਤੀ ਵਿਦਿਆਰਥੀ ਨੂੰ ਅਮਰੀਕੀ ਯੂਨੀਵਰਸਿਟੀ ’ਚ ਦਾਖਲਾ ਲੈਣ ਲਈ ਰਿਕਾਰਡ ’ਚ ਹੇਰਫੇਰ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ। ਅਮਰੀਕੀ ਅਧਿਕਾਰੀਆਂ ਨਾਲ ਕੀਤੇ ਗਏ ਇਕ ਸਮਝੌਤੇ ਦੇ ਤਹਿਤ ਹੁਣ ਉਸ ਨੂੰ ਭਾਰਤ ਪਰਤਣਾ ਪਵੇਗਾ। ਆਰਿਅਨ ਆਨੰਦ ਨੇ 2023-24 ਵਿੱਦਿਅਕ ਸੈਸ਼ਨ ਲਈ ਪੈਂਸਿਲਵੇਨੀਆ ਦੀ ਇਕ ਨਿੱਜੀ ਯੂਨੀਵਰਸਿਟੀ (ਲੇਹਾਈ ਯੂਨੀਵਰਸਿਟੀ) ’ਚ ਦਾਖਲਾ ਲੈਣ ਲਈ ਨਕਲੀ ਤੇ ਝੂਠੇ ਦਸਤਾਵੇਜ਼ ਜਮ੍ਹਾਂ ਕਰਵਾਏ ਸਨ।ਆਨੰਦ ਦੀ ਜਾਲਸਾਜ਼ੀ ਉਦੋਂ ਸਾਹਮਣੇ ਆਈ, ਜਦੋਂ ਉਸਨੇ ਇੰਟਰਨੈੱਟ ਮੀਡੀਆ ਸਾਈਟ ਰੈਡਿਟ ’ਤੇ ‘ਮੈਂ ਆਪਣਾ ਜੀਵਨ ਤੇ ਕਰੀਅਰ ਝੂਠ ’ਤੇ ਬਣਾਇਆ ਹੈ’ ਸਿਰਲੇਖ ਹੇਠ ਇਕ ਪੋਸਟ ਸਾਂਝੀ ਕੀਤੀ ਸੀ। ਉਸ ਪੋਸਟ ’ਚ ਉਸਨੇ ਧੋਖਾਧੜੀ ਦਾ ਪੂਰਾ ਵੇਰਵਾ ਦਿੱਤਾ ਸੀ।

Spread the love