ਟੋਰਾਂਟੋ, 5 ਨਵੰਬਰ (ਰਾਜ ਗੋਗਨਾ)- ਕੈਨੇਡਾ ‘ਚ ਪੀਜਾ ਦਾ ਇੰਤਜ਼ਾਰ ਕਰਨ ਵਾਲੀ ਗੁਜਰਾਤੀ-ਭਾਰਤੀ ਔਰਤ ਦੀ ਜ਼ਿੰਦਗੀ ਅਚਾਨਕ ਬਦਲ ਗਈ। ਰੇਣੂਕਾ ਪਟੇਲ ਦੀ ਕਿਸਮਤ ਪਲਟੀ ਅਤੇ ਉਸ ਨੇ 3 ਲੱਖ ਡਾਲਰ ਜਿੱਤ ਲਏ। ਰੇਣੂਕਾ ਪਟੇਲ ਨਾਮੀਂ ਇਸ ਔਰਤ ਦੀ ਪੀਜਾ ਖਾਣ ਦੀ ਇੱਛਾ ਸੀ। ਉਸ ਨੇ ਇੱਕ ਪੀਜਾ ਸਟੋਰ ‘ਤੇ ਇਸ ਲਈ ਆਰਡਰ ਕੀਤਾ। ਪੀਜਾ ਤਿਆਰ ਹੋਣ ਵਿੱਚ ਸਮਾਂ ਲੱਗਣ ‘ਤੇ ਰੇਣੂਕਾ ਪਟੇਲ ਨੇ ਜਾਰਜ ਕਨਵੀਨੈਂਸ ਸਟੋਰ, ਮੈਕੇਂਜੀ ਡਰਾਈਵ ਵੈਸਟ, ਵੁੱਡਬ੍ਰਿਜ, ਕੈਨੇਡਾ ਤੋਂ ਲਾਟਰੀ ਦੀ ਟਿਕਟ ਖਰੀਦੀ। ਉਹ ਆਪਣਾ ਟਾਈਮ ਪਾਸ ਕਰਨ ਲਈ ਇੰਸਟੈਂਟ ਕੈਸ਼ ਸਟੈਸ਼ ਖੇਡਣ ਦੀ ਯੋਜਨਾ ਬਣਾ ਰਹੀ ਸੀ ਕਿਉਂਕਿ ਉਸ ਨੇ ਪੀਜਾ ਆਰਡਰ ਕੀਤਾ ਸੀ। ਇਸ ਸਮੇਂ ਉਸ ਨੇ ਆਪਣੀ ਕਿਸਮਤ ਅਜ਼ਮਾਈ ਅਤੇ ਅੱਖ ਝਪਕਦਿਆਂ ਹੀ ਵੱਡੀ ਰਕਮ ਜਿੱਤ ਲਈ ਜੋ 3 ਲੱਖ ਡਾਲਰ ਦਾ ਜੈਕਪਾਟ ਸੀ। ਜਿੱਤਣ ਤੋਂ ਬਾਅਦ ਉਹ ਕਾਫੀ ਉਤਸ਼ਾਹਿਤ ਵੀ ਸੀ।ਵੁੱਡਬ੍ਰਿਜ ਨਿਵਾਸੀ ਰੇਣੂਕਾ ਪਟੇਲ ਦਾ ਕਹਿਣਾ ਹੈ ਕਿ ਅਮੀਰ ਬਣਨ ਲਈ ਆਪਣੇ ਖਾਲੀ ਸਮੇਂ ਵਿੱਚ ਮੈਂ ਆਪਣੇ ਸਮੇਂ ਦੀ ਵਰਤੋਂ ਲਾਟਰੀ ਖੇਡਣ ਵਿੱਚ ਕਰਦੀ ਸੀ। ਉਹ ਇਸ ਸਬੰਧੀ ਆਪਣੇ ਪਰਿਵਾਰ ਨੂੰ ਇਸ ਬਾਰੇ ਸੂਚਿਤ ਕਰਨ ਲਈ ਵੀ ਬਹੁਤ ਉਤਸੁਕ ਸੀ। ਉਸ ਨੇ ਕਿਹਾ ਕਿ ਮੈਂ ਦੋ ਬੱਚਿਆਂ ਦੀ ਮਾਂ ਹਾਂ ਅਤੇ ਮੈਂ ਹਰ ਸਮੇਂ ਸਿਰਫ ਮਨੋਰੰਜਨ ਲਈ ਅਜਿਹੀਆਂ ਕਿਸਮਤ ਮੁਖੀ ਖੇਡਾਂ ਖੇਡਦੀ ਸੀ। ਮੇਰਾ ਉਦੇਸ਼ ਇੰਨੀ ਵੱਡੀ ਰਕਮ ਜਿੱਤਣਾ ਕਦੇ ਨਹੀਂ ਸੀ। ਪਰ ਜਦੋਂ ਮੈਂ ਇੱਕ ਵਾਰ ਵਿੱਚ ਲਾਟਰੀ ਵਿੱਚ ਇੰਨੀ ਵੱਡੀ ਰਕਮ ਜਿੱਤੀ ਤਾਂ ਫਿਰ ਮੇਰੀ ਕਿਸਮਤ ਜਾਗ ਪਈ।