ਅਮਰੀਕਾ ‘ਚ ਭਾਰਤੀ ਨੋਜਵਾਨ ਦੀ ਸਵੀਵਿੰਗ ਪੂਲ ਚ’ ਡੁੱਬਣ ਕਾਰਨ ਮੌਤ

ਨਿਊਯਾਰਕ, 27 ਅਗਸਤ (ਰਾਜ ਗੋਗਨਾ)-ਅਮਰੀਕਾ ਦੇ ਅਟਲਾਂਟਾ ਵਿੱਚ ਵਾਪਰੀ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਿੱਚ ਤੇਲੰਗਾਨਾ ਦੇ ਇੱਕ ਪ੍ਰਵਾਸੀ ਭਾਰਤੀ ਦੀ ਇੱਕ ਕਮਿਊਨਿਟੀ ਸਵੀਮਿੰਗ ਪੂਲ ਵਿੱਚ ਡੁੱਬ ਕੇ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਭਾਰਤ ਤੋ ਉਸ ਦਾ ਪਿਛੋਕੜ ਸੂਰਿਆਪੇਟ ਜ਼ਿਲੇ ਦੇ ਪਥਰਲਾਪਹਾੜ ਦਾ ਨਿਵਾਸੀ ਸੀ। 41 ਸਾਲਾ ਪ੍ਰਵੀਨ ਕੁਮਾਰ ਦੀ ਬੀਤੇਂ ਦਿਨ 25 ਅਗਸਤ ਦੀ ਸ਼ਾਮ ਨੂੰ ਆਪਣੀ ਜਾਨ ਗੁਆ ​​ਦਿੱਤੀ।ਮ੍ਰਿਤਕ ਪ੍ਰਵੀਨ ਕੁਮਾਰ, ਜੋ ਕਿ ਆਪਣੀ ਪਤਨੀ ਸ਼ਾਂਤੀ ਨਾਲ ਪਿਛਲੇ 6 ਸਾਲਾਂ ਤੋਂ ਅਟਲਾਟਾਂ ਜਾਰਜੀਆ ਅਮਰੀਕਾ ਵਿੱਚ ਰਹਿ ਰਿਹਾ ਸੀ, ਪੇਸ਼ੇ ਤੋਂ ਉਹ ਇੱਕ ਸਿੱਖਿਅਕ ਸੀ।ਇਹ ਮੰਦਭਾਗੀ ਘਟਨਾ ਰਾਤ ਦੇ 8:00 ਵਜੇ ਦੇ ਕਰੀਬ ਇੱਕ ਸਥਾਨਕ ਕਮਿਊਨਿਟੀ ਪੂਲ ਵਿੱਚ ਤੈਰਾਕੀ ਕਰਨ ਦੇ ਫੈਸਲਾ ਕਰਨ ਸਮੇਂ ਵਾਪਰੀ, ਬਦਕਿਸਮਤੀ ਦੇ ਨਾਲ, ਉਸ ਨੇ ਪੂਲ ਦੀ ਡੂੰਘਾਈ ਨੂੰ ਗਲਤ ਸਮਝਿਆ, ਜਿਸ ਨਾਲ ਉਹ ਵਿੱਚ ਡੁੱਬ ਗਿਆ। ਮਦਦ ਲਈ ਤੁਰੰਤ ਪਹੁੰਚਣ ਦੇ ਬਾਵਜੂਦ, ਉਸ ਨੂੰ ਬਚਾਉਣ ਵਿੱਚ ਬਹੁਤ ਦੇਰ ਹੋ ਗਈ ਸੀ।ਮ੍ਰਿਤਕ ਪ੍ਰਵੀਨ ਕੁਮਾਰ, ਜਿਸ ਨੇ ਓਸਮਾਨੀਆ ਯੂਨੀਵਰਸਿਟੀ ਤੋਂ ਕੈਮਿਸਟਰੀ ਵਿੱਚ ਐਮਐਸਸੀ ਕੀਤੀ ਸੀ, ਅਤੇ ਅਮਰੀਕਾ ਜਾਣ ਤੋਂ ਪਹਿਲਾਂ ਹੈਦਰਾਬਾਦ ਦੇ ਵੱਖ-ਵੱਖ ਕਾਲਜਾਂ ਵਿੱਚ ਕੰਮ ਕੀਤਾ ਸੀ। ਉਸ ਦੀ ਅਚਾਨਕ ਅਤੇ ਬੇਵਕਤੀ ਮੌਤ ਨੇ ਉਨ੍ਹਾਂ ਦੇ ਪਰਿਵਾਰ ਅਤੇ ਸਮਾਜ ਨੂੰ ਡੂੰਘੇ ਦੁੱਖ ਵਿੱਚ ਛੱਡ ਦਿੱਤਾ ਹੈ।

Spread the love