ਭਾਰਤ ਅਮਰੀਕਾ ਨੂੰ ਜਾਂਚ 'ਚ ਸਹਿਯੋਗ ਕਰ ਰਿਹਾ ਪਰ ਕੈਨੇਡਾ ਨੂੰ ਸਹਿਯੋਗ ਨਹੀਂ ਦਿੱਤਾ ਜਾਵੇਗਾ: ਸੰਜੇ ਕੁਮਾਰ ਵਰਮਾ (ਕੈਨੇਡਾ 'ਚ ਭਾਰਤ ਦੇ ਹਾਈ ਕਮਿਸ਼ਨਰ)
ਔਟਵਾ, ਉਨਟਾਰੀਓ( ਕੁਲਤਰਨ ਸਿੰਘ ਪਧਿਆਣਾ): ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਦਾ ਕਹਿਣਾ ਹੈ ਕਿ ਭਾਰਤ ਦੀ ਸਰਕਾਰ ਅਮਰੀਕਾ ਵੱਲੋ ਕਥਿਤ ਤੌਰ 'ਤੇ ਨਾਕਾਮ ਕੀਤੀ ਗਈ ਗੁਰਪਤਵੰਤ ਸਿੰਘ ਪੰਨੂ ਦੀ ਕਤਲ ਦੀ ਕੋਸ਼ਿਸ਼ ਦੀ ਅਮਰੀਕੀ ਜਾਂਚ ਵਿੱਚ ਸਹਿਯੋਗ ਕਰ ਰਹੀ ਹੈ, ਪਰ ਜੂਨ ਵਿਚ ਬੀ.ਸੀ. ਵਿਚ ਸਿੱਖ ਨੇਤਾ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਕੈਨੇਡਾ ਦੀ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ ਜਾ ਰਿਹਾ, ਕਿਉਂਕਿ ਦੋਵਾਂ ਦੇਸ਼ਾਂ ਵੱਲੋ ਆਪਣੀ ਜਾਂਚ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਵਿੱਚ ਅਸਮਾਨਤਾ ਹੈ।
ਸੰਜੇ ਕੁਮਾਰ ਵਰਮਾ ਨੇ ਸੀਟੀਵੀ ਦੇ ਪ੍ਰਸ਼ਨ ਪੀਰੀਅਡ ਦੇ ਹੋਸਟ ਵੈਸੀ ਕੈਪੇਲੋਸ ਨੂੰ ਐਤਵਾਰ ਨੂੰ ਪ੍ਰਸਾਰਿਤ ਇੱਕ ਵਿਆਪਕ ਵਿਸ਼ੇਸ਼ ਇੰਟਰਵਿਊ ਵਿੱਚ ਦੱਸਿਆ ਹੈ ਕਿ ਉਸਦੀ ਸਮਝ ਇਹ ਹੈ ਕਿ ਅਮਰੀਕੀ ਅਧਿਕਾਰੀਆਂ ਨੇ ਜਾਂਚ ਦੇ ਦੌਰਾਨ ਭਾਰਤ ਨਾਲ ਕੈਨੇਡਾ ਨਾਲੋਂ ਵਧੇਰੇ ਪੁਖਤਾ ਜਾਣਕਾਰੀ ਸਾਂਝੀ ਕੀਤੀ ਹੈ, ਅਤੇ ਇਹ ਸੰਭਾਵਤ ਤੌਰ 'ਤੇ ਵੱਖਰਾ ਹੈ। ਦੋਵਾਂ ਮਾਮਲਿਆਂ ਵਿੱਚ ਭਾਰਤ ਦੇ ਸਹਿਯੋਗ ਦੇ ਪੱਧਰ ਦਾ ਕਾਰਨ ਵੀ ਇਸ ਲਈ ਵੱਖਰਾ ਹੈ।