ਆਈ•ਐਨ•ੳ•ਸੀ ਕਾਂਗਰਸ ( ਅਮਰੀਕਾ) ਪੇਨਸਿਲਵੈਨੀਆ ਸੂਬੇ ਦੇ ਪ੍ਰਧਾਨ ਨਿਰਮਲ ਨਿੰਮਾ ਲਲਹੇੜੀ ਨੂੰ ਭਾਰੀ ਸਦਮਾ, ਮਾਤਾ ਜਸਵੰਤ ਕੋਰ ਦਾ ਦਿਹਾਂਤ

ਆਈ•ਐਨ•ੳ•ਸੀ ਕਾਂਗਰਸ ( ਅਮਰੀਕਾ) ਪੇਨਸਿਲਵੈਨੀਆ ਸੂਬੇ ਦੇ ਪ੍ਰਧਾਨ ਨਿਰਮਲ ਨਿੰਮਾ ਲਲਹੇੜੀ ਨੂੰ ਭਾਰੀ ਸਦਮਾ, ਮਾਤਾ ਜਸਵੰਤ ਕੋਰ ਦਾ ਦਿਹਾਂਤ

• ਅੰਤਿਮ ਅਰਦਾਸ 29 ਨਵੰਬਰ ਨੂੰ ਪਿੰਡ ਲਲਹੇੜੀ ਖੰਨਾ ਵਿੱਚ ਹੋਵੇਗੀ

ਨਿਊਯਾਰਕ, 28 ਨਵੰਬਰ (ਰਾਜ ਗੋਗਨਾ)-ਅਮਰੀਕਾ ਦੇ  ਪੇਨਸਿਲਵੈਨੀਆ ਸੂਬੇ ਦੇ ਉੱਘੇ ਕਾਰੋਬਾਰੀ, ਸਮਾਜ ਸੇਵੀ ਅਤੇ ਇੰਡੀਅਨ ਨੈਸ਼ਨਲ ੳਵਰਸੀਜ ਕਾਂਗਰਸ (ਪੰਜਾਬ) ਚੈਪਟਰ ਦੇ ਪੇਨਸਿਲਵੈਨੀਆ ਦੇ ਪ੍ਰਧਾਨ ਸ: ਨਿਰਮਲ ਸਿੰਘ ਨਿੰਮਾ (ਲਲਹੇੜੀ) ਨੂੰ ਉਸ ਵੇਲੇ ਭਾਰੀ ਸਦਮਾ ਪੁੱਜਿਆ ਜਦੋਂ ਉਹਨਾਂ ਦੀ ਪੰਜਾਬ ਵੱਸਦੀ ਸਤਿਕਾਰ ਯੋਗ ਮਾਤਾ ਸਰਦਾਰਨੀ ਜਸਵੰਤ ਕੋਰ ਜੋ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ  20 ਨਵੰਬਰ ਨੂੰ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਵਿਰਾਜੇ ਹਨ।ਉਹਨਾਂ ਦੀ ਅੰਤਿਮ ਅਰਦਾਸ ਮਿੱਤੀ 29 ਨਵੰਬਰ ਦਿਨ ਬੁੱਧਵਾਰ ਨੂੰ ਸਵੇਰੇ 12:00 ਵਜੇਂ ਤੋ 1:30 ਵਜੇਂ ਤੱਕ ਪਿੰਡ ਲਲਹੇੜੀ (ਖੰਨਾ) ਵਿਖੇਂ ਕੀਤੀ ਜਾਵੇਗੀ। ਇਸ ਦੁੱਖ ਦੀ ਘੜੀ ਵਿੱਚ ਉਹਨਾਂ ਦੇ ਸਪੁੱਤਰ ਨਿਰਮਲ ਸਿੰਘ ਨਿੰਮਾ ਨੇ ਸਮੂਹ ਰਿਸ਼ਤੇਦਾਰਾਂ ਤੋ ਇਲਾਵਾ ਪਰਿਵਾਰ ਨਾਲ ਸਬੰਧਤ ਅਤੇ ਆਪਣੇ ਸੱਜਣਾਂ ਮਿੱਤਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਸਮੇਂ ਉਹਨਾਂ ਦੇ ਪਿੰਡ ਲਲਹੇੜੀ ਖੰਨਾ ਵਿੱਚ ਪੁੱਜਣ ਦੀ ਕ੍ਰਿਪਾਲਤਾ ਕਰਨ ਜੀ।

Spread the love