ਇੰਸਟਾਗ੍ਰਾਮਰ Aanvi Kamdar ਰੀਲ ਬਣਾਉਂਦੇ ਸਮੇਂ 300 ਫੁੱਟ ਡੂੰਘੀ ਖੱਡ ਵਿੱਚ ਡਿੱਗੀ

ਇੰਸਟਾਗ੍ਰਾਮ ‘ਤੇ ਆਪਣੀਆਂ ਟਰੈਵਲ ਪੋਸਟਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿਣ ਵਾਲੀ ਅਨਵੀ ਕਾਮਦਾਰ ਦੀ ਮੌਤ ਹੋ ਗਈ ਹੈ। ਮੁੰਬਈ ਨੇੜੇ ਰਾਏਗੜ੍ਹ ‘ਚ ਝਰਨੇ ‘ਚ ਡਿੱਗਣ ਨਾਲ ਅਨਵੀ ਦੀ ਮੌਤ ਹੋ ਗਈ। ਅਨਵੀ ਨੂੰ ਘੁੰਮਣ-ਫਿਰਨ ਦਾ ਸ਼ੌਕ ਸੀ। ਉਸ ਨੇ ਇਸ ਜਨੂੰਨ ਨੂੰ ਆਪਣਾ ਕਰੀਅਰ ਬਣਾ ਲਿਆ ਸੀ। ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਰਾਏਗੜ੍ਹ ‘ਚ ਕੁੰਭੇ ਫਾਲਸ ਦੀ ਖੂਬਸੂਰਤੀ ਨੂੰ ਕੈਮਰੇ ‘ਚ ਕੈਦ ਕਰਦੇ ਸਮੇਂ ਅੰਵੀ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਵਿੱਚ ਉਸ ਦੀ ਮੌਤ ਹੋ ਗਈ। ਅਨਵੀ ਕਾਮਦਾਰ ਦੇ ਇੰਸਟਾਗ੍ਰਾਮ ‘ਤੇ ਦੋ ਲੱਖ 54 ਹਜ਼ਾਰ ਤੋਂ ਵੱਧ ਫਾਲੋਅਰਜ਼ ਸਨ।

Spread the love