ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੇ ਉਨਟਾਰੀਓ ਦਾ ਭਰਿਆ ਖਜ਼ਾਨਾ

ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੇ ਉਨਟਾਰੀਓ ਦਾ ਖਜ਼ਾਨਾ ਭਰ ਦਿੱਤਾ ਹੈ । 2023-24 ‘ਚ ਉਨਟਾਰੀਓ ਦੇ ਮਿਥੇ ਗਏ ਵਿਤੀ ਘਾਟੇ 1.3 ਬਿਲੀਅਨ ਤੋਂ ਵਿੱਤੀ ਘਾਟਾ ਸਿਰਫ 600 ਮਿਲੀਅਨ ‘ਤੇ ਆ ਗਿਆ ਹੈ ।ਇਸ ਗੱਲ ਦਾ ਖੁਲਾਸਾ ਉਨਟਾਰੀਓ ਦੇ ਵਿੱਤ ਮੰਤਰੀ ਪੀਟਰ ਬੈਥਲਿਨਫਲਵੀ ਅਤੇ ਖਜ਼ਾਨਾ ਬੋਰਡ ਦੇ ਪ੍ਰਧਾਨ ਕੈਰੋਲਿਨ ਮਲਰੋਨੇ ਵੱਲੋਂ ਜਾਰੀ ਕੀਤੀ ਗਈ ਵਿੱਤੀ ਰਿਪੋਰਟ ‘ਚ ਹੋਇਆ ਹੈ ।ਮਾਹਿਰਾਂ ਅਨੁਸਾਰ ਅਜਿਹਾ ਫੋਰਡ ਸਰਕਾਰ ਵੱਲੋਂ ਸੂਬੇ ‘ਚ ਵੱਧ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਸੱਦਣ ਲਈ ਧੜਾ-ਧੜ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਮਨਜ਼ੂਰੀ ਦੇਣਾ ਰਿਹਾ ਹੈ। ਇੰਨਾ ਵਿਦਿਆਰਥੀਆਂ ਦੀ ਗਿਣਤੀ ਪਿਛਲੇ ਸਮੇਂ ਦੌਰਾਨ ਯੂਨੀਵਰਸਿਟੀਆਂ ਵਿੱਚ ਦੁਗਣੀ ਤੇ ਕਾਲਜਾਂ ਦੇ ਵਿੱਚ ਤਿਗਣੀ ਹੋ ਗਈ ਸੀ।

Spread the love