IPL2025 14 ਮਾਰਚ ਤੋਂ 25 ਮਈ ਤੱਕ

ਅਗਲੇ ਸਾਲ ਇੰਡੀਅਨ ਪ੍ਰੀਮੀਅਰ ਲੀਗ ਦਾ ਆਯੋਜਨ 14 ਮਾਰਚ ਤੋਂ 25 ਮਈ ਦਰਮਿਆਨ ਹੋਵੇਗਾ। ਬੀਸੀਸੀਆਈ ਨੇ ਆਈਪੀਐਲ ਟੀਮਾਂ ਨੂੰ ਇਹ ਦੱਸ ਦਿੱਤਾ ਹੈ ਅਤੇ 2026 ਅਤੇ 2027 ਦੇ ਸੀਜ਼ਨ ਲਈ ਵੀ ਇਹੀ ਵਿੰਡੋ ਰੱਖੀ ਹੈ। ਟੀਮਾਂ ਨੂੰ ਭੇਜੇ ਗਏ ਪੱਤਰ ‘ਚ ਬੋਰਡ ਨੇ ਕਿਹਾ ਕਿ ਅਗਲੇ ਤਿੰਨ ਸੈਸ਼ਨਾਂ ਦੀਆਂ ਤਾਰੀਕਾ ਨੂੰ ਇਸ ਲਈ ਸਾਂਝਾ ਕੀਤਾ ਗਿਆ ਤਾਂਕਿ ਟੀਮਾਂ ਨੂੰ ਖਿਡਾਰੀਆਂ ਦੀ ਨੀਲਾਮੀ ਦੀ ਰਣਨੀਤੀ ਬਣਾਉਣ ਵਿੱਚ ਮਦਦ ਮਿਲ ਸਕੇ।ਸਾਲ 2026 ਵਿੱਚ ਟੂਰਨਾਮੈਂਟ 15 ਮਾਰਚ ਤੋਂ 31 ਮਈ ਤੱਕ ਅਤੇ 2027 ਵਿੱਚ 14 ਮਾਰਚ ਤੋਂ 30 ਮਈ ਤੱਕ ਹੋਵੇਗਾ। ਤਿੰਨੋਂ ਫਾਈਨਲ ਐਤਵਾਰ ਨੂੰ ਖੇਡੇ ਜਾਣਗੇ।

Spread the love