ਪਤਨੀ ਦੀ ਮੌ.ਤ ਦੀ ਖ਼ਬਰ ਸੁਣਕੇ IPS ਅਫ਼ਸਰ ਨੇ ਖੁਦ ਨੂੰ ਗੋ਼ਲੀ ਮਾਰ ਕੀਤੀ ਖੁਦ.ਕੁਸ਼ੀ

ਅਸਾਮ ਦੇ ਗ੍ਰਹਿ ਸਕੱਤਰ ਸ਼ਿਲਾਦਿਤਿਆ ਚੇਤੀਆ ਨੇ ਮੰਗਲਵਾਰ ਨੂੰ ਖੁਦ ਨੂੰ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ। ਪਤਨੀ ਦੀ ਮੌਤ ਤੋਂ ਕੁਝ ਮਿੰਟਾਂ ਬਾਅਦ ਹੀ ਉਸ ਨੇ ਇਹ ਖੌਫ਼ਨਾਕ ਕਦਮ ਚੁੱਕਿਆ। ਉਨ੍ਹਾਂ ਦੀ ਪਤਨੀ ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜਤ ਸੀ, ਇਸ ਲਈ ਸ਼ਿਲਾਦਿਤਿਆ ਚੇਤੀਆ ਚਾਰ ਮਹੀਨਿਆਂ ਲਈ ਛੁੱਟੀ ‘ਤੇ ਸਨ। ਉਹ 2009 ਬੈਚ ਦੇ ਆਈਪੀਐਸ ਅਧਿਕਾਰੀ ਸਨ।ਇਸ ਮੌਕੇ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਚੇਤੀਆ ਦੀ ਪਤਨੀ ਚੌਥੀ ਸਟੇਜ ਦੇ ਕੈਂਸਰ ਤੋਂ ਪੀੜਤ ਸੀ। ਉਹ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਉਸ ਦੀ ਦੇਖਭਾਲ ਲਈ, ਉਹ ਚਾਰ ਮਹੀਨਿਆਂ ਤੋਂ ਦਫ਼ਤਰ ਵੀ ਨਹੀਂ ਗਿਆ ਸੀ। ਉਸਨੇ ਛੁੱਟੀ ਲੈ ਲਈ ਸੀ। ਪਤਨੀ ਨੇ ਮੰਗਲਵਾਰ ਸ਼ਾਮ ਨੂੰ ਆਖਰੀ ਸਾਹ ਲਿਆ।ਚੇਤੀਆ ਆਪਣੀ ਪਤਨੀ ਦੀ ਮੌਤ ਨੂੰ ਬਰਦਾਸ਼ਤ ਨਾ ਕਰ ਸਕਿਆ। ਉਸ ਨੇ ਹਸਪਤਾਲ ‘ਚ ਹੀ ਆਪਣੀ ਸਰਵਿਸ ਪਿਸਤੌਲ ਨਾਲ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ।ਲਿਸ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਸਮਾਚਾਰ ਏਜੰਸੀ ਆਈਏਐਨਐਸ ਨੂੰ ਦੱਸਿਆ ਕਿ ਸ਼ਿਲਾਦਿਤਿਆ ਆਪਣੀ ਪਤਨੀ ਦੀ ਸਿਹਤ ਨੂੰ ਲੈ ਕੇ ਬਹੁਤ ਚਿੰਤਤ ਸੀ। ਉਹ ਕਾਫ਼ੀ ਮਾਨਸਿਕ ਤਣਾਅ ‘ਚੋਂ ਲੰਘ ਰਿਹਾ ਸੀ। ਉਹ ਪਿਛਲੇ ਚਾਰ ਮਹੀਨਿਆਂ ਤੋਂ ਦਫ਼ਤਰ ਤੋਂ ਛੁੱਟੀ ਲੈ ਕੇ ਆਪਣੀ ਪਤਨੀ ਦੀ ਸੇਵਾ ਕਰ ਰਿਹਾ ਸੀ।

Spread the love