ਇਰਾਨ ਨੇ ਮੋਸਾਦ ਲਈ ਜਾਸੂਸੀ ਕਰਨ ਵਾਲੀ ਔਰਤ ਸਣੇ 4 ਨੂੰ ਫਾਂਸੀ ਦਿੱਤੀ

ਇਜ਼ਰਾਈਲ ਦੀ ਸੂਹੀਆ ਏਜੰਸੀ ਮੋਸਾਦ ਨਾਲ ਕਥਿਤ ਸਬੰਧਾਂ ਦੇ ਦੋਸ਼ ਵਿੱਚ ਇਰਾਨ ਨੇ ਅੱਜ ਚਾਰ ਵਿਅਕਤੀਆਂ ਨੂੰ ਫਾਂਸੀ ਦੇ ਦਿੱਤੀ ਤੇ ਕਈ ਹੋਰਾਂ ਨੂੰ ਜੇਲ੍ਹ ਭੇਜ ਦਿੱਤਾ। ਦੇਸ਼ ਦੀ ਨਿਆਂਪਾਲਿਕਾ ਨਾਲ ਜੁੜੀ ਨਿਊਜ਼ ਵੈੱਬਸਾਈਟ ਮਿਜ਼ਾਨ ਨੇ ਕਿਹਾ ਕਿ ਅੱਜ ਸਵੇਰੇ ਤਿੰਨ ਪੁਰਸ਼ਾਂ ਅਤੇ ਇੱਕ ਔਰਤ ਨੂੰ ਫਾਂਸੀ ਦਿੱਤੀ ਗਈ। ਰਿਪੋਰਟ ਵਿਚ ਇਹ ਨਹੀਂ ਦੱਸਿਆ ਗਿਆ ਕਿ ਇਨ੍ਹਾਂ ਨੂੰ ਕਿਵੇਂ ਮਾਰਿਆ ਗਿਆ ਪਰ ਇਰਾਨ ਆਮ ਤੌਰ ‘ਤੇ ਫਾਂਸੀ ਦਿੰਦਾ ਹੈ। ਮਿਜ਼ਾਨ ਨੇ ਦੱਸਿਆ ਕਿ ਚਾਰਾਂ ‘ਤੇ ਖੁਫੀਆ ਜਾਣਕਾਰੀ ਪ੍ਰਾਪਤ ਕਰਨ ਲਈ ਕਈ ਇਰਾਨੀ ਸੁਰੱਖਿਆ ਬਲਾਂ ਨੂੰ ਅਗਵਾ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਉਨ੍ਹਾਂ ‘ਤੇ ਈਰਾਨ ਦੇ ਕੁਝ ਖੁਫੀਆ ਏਜੰਟਾਂ ਦੀਆਂ ਕਾਰਾਂ ਅਤੇ ਅਪਾਰਟਮੈਂਟਾਂ ਨੂੰ ਅੱਗ ਲਾਉਣ ਦਾ ਵੀ ਦੋਸ਼ ਸੀ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਈ ਹੋਰ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਨ੍ਹਾਂ ਵਿਅਕਤੀਆਂ ਦੀ ਗਿਣਤੀ ਤੇ ਨਾਂ ਨਸ਼ਰ ਨਹੀਂ ਕੀਤੇ ਗਏ।

Spread the love