ਈਰਾਨ ਨੇ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਲਈ ਕੰਮ ਕਰਨ ਵਾਲੇ ਏਜੰਟ ਨੂੰ ਦਿੱਤੀ ਫਾਂਸੀ

16 ਦਸੰਬਰ ਸ਼ਨੀਵਾਰ ਨੂੰ ਈਰਾਨ ਵਿੱਚ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਲਈ ਕੰਮ ਕਰਨ ਵਾਲੇ ਇੱਕ ਏਜੰਟ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਏਜੰਟ ਨੂੰ ਈਰਾਨ ਦੇ ਦੱਖਣ-ਪੂਰਬੀ ਸਿਸਤਾਨ-ਬਲੂਚਿਸਤਾਨ ਸੂਬੇ ‘ਚ ਫਾਂਸੀ ਦਿੱਤੀ ਗਈ। ਜਿਸ ਏਜੰਟ ਨੂੰ ਫਾਂਸੀ ਦਿੱਤੀ ਗਈ ਸੀ, ਉਸ ਬਾਰੇ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ। ਉਸ ‘ਤੇ ਮੋਸਾਦ ਸਮੇਤ ਵਿਦੇਸ਼ੀ ਸੇਵਾਵਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਦਾ ਦੋਸ਼ ਸੀ। ਰਿਪੋਰਟਾਂ ਮੁਤਾਬਕ ਜਾਂਚ ਦੌਰਾਨ ਇਸ ਵਿਅਕਤੀ ਕੋਲੋਂ ਮੋਸਾਦ ਸਮੇਤ ਵਿਦੇਸ਼ੀ ਸੇਵਾਵਾਂ ਦੇ ਦਸਤਾਵੇਜ਼ ਮਿਲੇ ਹਨ।

Spread the love