ਇਰਾਨ ਦੇ ਰਾਸ਼ਟਰਪਤੀ, ਵਿਦੇਸ਼ ਮੰਤਰੀ ਦੀ ਹੈਲੀਕਾਪਟਰ ਹਾਦਸੇ ‘ਚ ਮੌਤ

ਈਰਾਨ ਦੇ ਉੱਤਰ-ਪੱਛਮ ‘ਚ ਇਕ ਪਹਾੜੀ ਇਲਾਕੇ ‘ਚ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਤੋਂ ਬਾਅਦ ਰਾਸ਼ਟਰਪਤੀ ਇਬਰਾਹਿਮ ਰਈਸੀ, ਵਿਦੇਸ਼ ਮੰਤਰੀ ਅਤੇ ਹੋਰਾਂ ਦੀ ਹਾਦਸੇ ਵਾਲੀ ਥਾਂ ‘ਤੇ ਮੌਤ ਹੋ ਗਈ। ਦੇਸ਼ ਦੇ ਅਧਿਕਾਰਤ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਗਈ ਹੈ। ਰਈਸੀ 63 ਸਾਲ ਦੇ ਸਨ।ਇਹ ਘਟਨਾ ਰਈਸੀ ਅਤੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੀ ਦੀ ਅਗਵਾਈ ਵਿਚ ਈਰਾਨ ਵੱਲੋਂ ਪਿਛਲੇ ਮਹੀਨੇ ਇਜ਼ਰਾਈਲ ‘ਤੇ ਵੱਡੇ ਪੱਧਰ ‘ਤੇ ਡਰੋਨ ਅਤੇ ਮਿਜ਼ਾਈਲ ਹਮਲੇ ਤੋਂ ਬਾਅਦ ਵਾਪਰੀ ਹੈ।

Spread the love