ਆਇਰਲੈਂਡ: ਸਕੂਲ ਦੇ ਬਾਹਰ ਛੁਰੇਬਾਜ਼ੀ ’ਚ 3 ਬੱਚਿਆਂ ਸਣੇ 4 ਜ਼ਖ਼ਮੀ,

ਆਇਰਲੈਂਡ ਦੀ ਰਾਜਧਾਨੀ ਡਬਲਿਨ ਵਿੱਚ ਸਕੂਲ ਦੇ ਬਾਹਰ ਚਾਕੂ ਨਾਲ ਕੀਤੇ ਹਮਲੇ ਵਿੱਚ ਤਿੰਨ ਬੱਚਿਆਂ ਅਤੇ ਇੱਕ ਔਰਤ ਦੇ ਜ਼ਖਮੀ ਹੋਣ ਤੋਂ ਬਾਅਦ ਸ਼ਾਮ ਨੂੰ ਹਿੰਸਕ ਝੜਪਾਂ ਹੋਈਆਂ, ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ ਅਤੇ ਦੰਗਾ ਪੁਲੀਸ ਉੱਤੇ ਹਮਲਾ ਕੀਤਾ ਗਿਆ। ਚਾਕੂ ਦੇ ਹਮਲੇ ‘ਚ ਪੰਜ ਸਾਲਾ ਬੱਚੀ ਗੰਭੀਰ ਜ਼ਖ਼ਮੀ ਹੋ ਗਈ। ਸਾਰੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸਕੂਲ ਦੇ ਬਾਹਰ ਹੋਏ ਹਮਲੇ ਤੋਂ ਬਾਅਦ ਬੱਚੀ ਦਾ ਡਬਲਿਨ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਹਮਲੇ ਦੀ ਖ਼ਬਰ ਮਿਲਦਿਆਂ ਹੀ ਘੱਟੋ-ਘੱਟ 100 ਲੋਕ ਸੜਕਾਂ ‘ਤੇ ਆ ਗਏ ਤੇ ਹਿੰਸਾ ਸ਼ੁਰੂ ਹੋ ਗਈ। ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ।

Spread the love