ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਘਰ ਨੂੰ ਇੱਕ ਵਾਰ ਫਿਰ ਹਮਲੇ ਦਾ ਸਾਹਮਣਾ ਕਰਨਾ ਪਿਆ ਹੈ। ਹਿਜ਼ਬੁੱਲਾ ਵੱਲੋਂ ਦਾਗੇ ਗਏ ਦੋ ਰਾਕੇਟ ਉਸ ਦੇ ਘਰ ਦੇ ਨੇੜੇ ਕੈਸੇਰੀਆ ਖੇਤਰ ਵਿੱਚ ਡਿੱਗੇ। ਰਿਪੋਰਟਾਂ ਮੁਤਾਬਕ ਇਹ ਹਮਲਾ ਸ਼ੁੱਕਰਵਾਰ ਨੂੰ ਹੋਇਆ, ਜਦੋਂ ਹਿਜ਼ਬੁੱਲਾ ਨੇ ਲੇਬਨਾਨ ਤੋਂ ਇਜ਼ਰਾਈਲ ਵੱਲ ਦੋ ਰਾਕੇਟ ਦਾਗੇ। ਦੋਵੇਂ ਰਾਕੇਟ ਨੇਤਨਯਾਹੂ ਦੇ ਘਰ ਦੇ ਬਗੀਚੇ ‘ਚ ਡਿੱਗੇ, ਹਾਲਾਂਕਿ ਕੋਈ ਨੁਕਸਾਨ ਨਹੀਂ ਹੋਇਆ। ਇਜ਼ਰਾਈਲੀ ਫੌਜ ਨੇ ਘਟਨਾ ਤੋਂ ਬਾਅਦ ਤੁਰੰਤ ਇਲਾਕੇ ਦੀ ਸੁਰੱਖਿਆ ਵਧਾ ਦਿੱਤੀ ਅਤੇ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਹ ਘਟਨਾ ਅਜਿਹੇ ਸਮੇਂ ਵਿਚ ਵਾਪਰੀ ਹੈ ਜਦੋਂ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ ਕੁਝ ਹਫਤਿਆਂ ‘ਚ ਦੋਹਾਂ ਦੇਸ਼ਾਂ ਵਿਚਾਲੇ ਸਰਹੱਦ ‘ਤੇ ਕਈ ਝੜਪਾਂ ਹੋ ਚੁੱਕੀਆਂ ਹਨ। ਇਹ ਹਮਲੇ ਦਾ ਇੱਕ ਨਵਾਂ ਐਪੀਸੋਡ ਹੈ। ਇਜ਼ਰਾਈਲ ਨੇ ਇਸ ਹਮਲੇ ਨੂੰ ਗੰਭੀਰ ਚੇਤਾਵਨੀ ਵਜੋਂ ਲਿਆ ਹੈ ਅਤੇ ਹਿਜ਼ਬੁੱਲਾ ਨੂੰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ।