ਇਟਲੀ ਦੇ ਸ਼ਹਿਰ ਲਵੀਨੀਓ ਚੋ 5 ਮਈ ਨੂੰ ਸਜਾਇਆ ਜਾਵੇਗਾ ਮਹਾਨ ਨਗਰ ਕੀਰਤਨ 

ਇਟਲੀ ਦੇ ਸ਼ਹਿਰ ਲਵੀਨੀਓ ਚੋ 5 ਮਈ ਨੂੰ ਸਜਾਇਆ ਜਾਵੇਗਾ ਮਹਾਨ ਨਗਰ ਕੀਰਤਨ 

ਮਿਲਾਨ ਇਟਲੀ 29 ਅਪ੍ਰੈਲ ( ਸਾਬੀ ਚੀਨੀਆ) ਇਟਲੀ ਦੀ ਰਾਜਧਾਨੀ ਰੋਮ ਦੇ ਨਾਲ ਲੱਗਦੇ ਕਸਬਾ ਲਵੀਨੀਓ ਦੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਦੀ ਪ੍ਰਬੰਧਕ ਕਮੇਟੀ ਵਲੋ ਇਲਾਕੇ ਦੀਆਂ ਸੰਗਤਾ ਸਹਿਯੋਗ ਨਾਲ ਖਾਲਸਾ ਪੰਥ ਦੇ 325 ਵੇਂ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ 5 ਮਈ ਦਿਨ ਐਤਵਾਰ ਨੂੰ ਸਜਾਇਆ ਜਾਵੇਗਾ ਜਿਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆ ਪ੍ਰਬੰਧਕਾਂ ਨੇ ਦੱਸਿਆ ਸ਼ੁੱਕਰਵਾਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ , ਜਿੰਨੇ ਦੇ ਭੋਗ ਤੇ 5 ਮਈ ਦਿਨ ਐਤਵਾਰ ਨੂੰ ਪਾਏ ਜਾਣਗੇ। ਉਪਰੰਤ ਗੁਰਦੁਆਰਾ ਸਾਹਿਬ ਤੋ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆਂ ਹੇਠ ਨਗਰ ਕੀਰਤਨ ਦੀ ਆਰੰਭਤਾਂ ਕੀਤੀ ਜਾਵੇਗੀ। ਜੋ ਕਿ ਲਵੀਨੀਓ ਸ਼ਹਿਰ ਦੀਆਂ ਵੱਖ ਵੱਖ ਗਲੀਆਂ ਵਿਚੋ ਹੁੰਦਾ ਹੋਇਆ ਸ਼ਹਿਰ ਦੇ ਸ਼ਟੇਸ਼ਨ ਵਾਲੇ ਚੌਕ ਵਿੱਚ ਪਹੁੱਚੇ ਗਾ ਜਿੱਥੇ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਏ ਜਾਣਗੇ। ਇਸ ਮੌਕੇ ਪੰਥ ਦੇ ਪ੍ਰਸਿੱਧ ਢਾਡੀ , ਰਾਗੀ, ਤੇ ਕਵੀਸ਼ਰੀ ਜਥਿਆਂ ਵਲੋ ਆਈਆਂ ਸੰਗਤਾਂ ਨੂੰ ਗੁਰਬਾਣੀ ਵਿਚਾਰਾਂ ਨਾਲ ਨਿਹਾਲ ਕਰਨਗੇ। ਦੱਸਣਯੋਗ ਹੈ ਕਿ ਸੈਂਟਰ ਇਟਲੀ ਦੇ ਸ਼ਹਿਰ ਲਵੀਨੀਓ ਵਿਖੇ ਸਜਾਏ ਜਾਣ ਵਾਲੇ ਨਗਰ ਕੀਰਤਨ ਵਿਚ ਸਭ ਤੋਂ ਵੱਧ ਸੰਗਤਾਂ ਹਾਜਰੀਆਂ ਭਰਕੇ ਆਪਣਾ ਜੀਵਨ ਸਫਲਾ ਬਣਾਉਂਦੀਆਂ ਹਨ ਇਸ ਮੌਕੇ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗਾਂ ਸਿੰਘਾਂ ਦੁਆਰਾ ਗਤਕਾ ਕਲ੍ਹਾ ਦੇ ਜੌਹਰ ਵਿਖਾਏ ਜਾਣਗੇ ਤੇ ਗੁਰੂ ਕਿ ਲੰਗਰ ਅਤੁੱਟ ਵਰਤਾਏ ਜਾਣਗੇ।

Spread the love