ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਦੀ 116 ਸਾਲ ਦੀ ਉਮਰ ਵਿੱਚ ਮੌਤ

ਜਪਾਨ ਵਿੱਚ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਤੋਮਿਕੋ ਇਤੂਕਾ ਦੀ 116 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ‘ਗਿਨੀਜ਼ ਵਰਲਡ ਰਿਕਾਰਡ’ ਮੁਤਾਬਕ ਜਪਾਨ ਦੀ ਰਹਿਣ ਵਾਲੀ ਇਤੂਕਾ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਸੀ। ਮੱਧ ਜਾਪਾਨ ਦੇ ਹਯੋਗੋ ਪ੍ਰੀਫੈਕਚਰ ਦੇ ਆਸ਼ੀਆ ਵਿੱਚ 29 ਦਸੰਬਰ ਨੂੰ ਉਸ ਦੀ ਮੌਤ ਹੋਈ। ਉਸ ਦਾ ਜਨਮ 23 ਮਈ 1908 ਨੂੰ ਓਸਾਕਾ ਵਿੱਚ ਹੋਇਆ ਸੀ। ਪਿਛਲੇ ਸਾਲ 117 ਸਾਲਾ ਮਾਰੀਆ ਬ੍ਰਾਨੀਆਸ ਦੀ ਮੌਤ ਤੋਂ ਬਾਅਦ ਉਹ ਸਭ ਤੋਂ ਬਜ਼ੁਰਗ ਔਰਤ ਬਣ ਗਈ ਸੀ।

Spread the love