ਜਗਤੇਸ਼ਵਰ ਸਿੰਘ (ਜਗ ਬੈਂਸ) ਬਿੱਗ ਬ੍ਰਦਰ ਜਿੱਤਣ ਵਾਲਾ ਪਹਿਲਾ ਅਮਰੀਕੀ ਸਿੱਖ ਬਣਿਆ

ਵਾਸ਼ਿੰਗਟਨ ਦੇ ਜਗ ਬੈਂਸ ਰਿਐਲਿਟੀ ਸ਼ੋਅ ‘ਬਿੱਗ ਬ੍ਰਦਰ’ ਜਿੱਤਣ ਵਾਲੇ ਪਹਿਲੇ ਸਿੱਖ-ਅਮਰੀਕੀ ਬਣ ਕੇ ਇਤਿਹਾਸ ਰਚ ਦਿੱਤਾ ਹੈ। 25 ਸਾਲਾ ਟੀਵੀ ਸ਼ਖਸੀਅਤ ਨੇ ਮੈਟ ਕਲੋਟਜ਼, ਪੇਸ਼ੇਵਰ ਤੈਰਾਕ ਅਤੇ ਡੀਜੇ ਬੋਵੀ ਜੇਨ ਨੂੰ ਹਰਾ ਕੇ 100 ਦਿਨਾਂ ਲੰਬੇ ਸੀਜ਼ਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਬੈਂਸ ਅਮਰੀਕਾ ਵਿੱਚ “ਬਿੱਗ ਬ੍ਰਦਰ” ਹਾਊਸ ਵਿੱਚ ਦਾਖਲ ਹੋਣ ਵਾਲਾ ਪਹਿਲਾ ਸਿੱਖ-ਅਮਰੀਕਨ ਸੀ ਅਤੇ ਹੁਣ ਆਪਣੇ 25ਵੇਂ ਸੀਜ਼ਨ ਵਿੱਚ ਅੰਤਰਰਾਸ਼ਟਰੀ ਰਿਐਲਿਟੀ ਸੀਰੀਜ਼ ਦਾ ਅਮਰੀਕੀ ਸੀਜ਼ਨ ਜਿੱਤਣ ਵਾਲਾ ਪਹਿਲਾ ਸਿੱਖ-ਅਮਰੀਕਨ ਹੈ। ਬੈਂਸ 750,000 ਡਾਲਰ ਦੀ ਇਨਾਮੀ ਰਾਸ਼ੀ ਲੈ ਕੇ ਜਾਵੇਗਾ।

Spread the love