ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 7ਵੇਂ ਦਿਨ ‘ਚ ਦਾਖਲ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨਾਲ 7ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ।ਖਨੌਰੀ ਬਾਰਡਰ ‘ਤੇ ਜਗਜੀਤ ਸਿੰਘ ਡੱਲੇਵਾਲ ਨਾਲ ਕਿਸਾਨ ਆਗੂ ਗੁਰਬਾਣੀ ਦਾ ਜਾਪ ਕਰਦੇ ਹੋਏ ਪੂਰੀ ਤਰ੍ਹਾਂ ਡਟੇ ਹੋਏ ਹਨ। ਇਸ ਦੌਰਾਨ ਡੱਲੇਵਾਲ ਦੀ ਸਿਹਤ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਜਾ ਰਿਹਾ ਹੈ। ਸਵੇਰੇ ਡਾਕਟਰ ਸਵੈਮਾਨ ਸਿੰਘ ਦੀ ਸਿਹਤ ਵੱਲੋਂ ਵੀ ਡੱਲੇਵਾਲ ਦੀ ਸਿਹਤ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸਾਨ ਆਗੂ ਦਾ 7 ਕਿੱਲੋ ਤੱਕ ਵਜ਼ਨ ਘਟਿਆ ਹੈ, ਕਿਉਂਕਿ ਬਜ਼ੁਰਗ ਹੋਣ ਕਾਰਨ ਉਨ੍ਹਾਂ ਦੀ ਸਿਹਤ ‘ਤੇ ਭੁੱਖ ਹੜਤਾਲ ਦਾ ਅਸਰ ਪੈ ਰਿਹਾ ਹੈ।

Spread the love