ਜਗਤਾਰ ਸਿੰਘ ਤਾਰਾ ਪੈਰੋਲ ਖ਼ਤਮ ਹੋਣ ਤੋਂ ਬਾਅਦ ਬੁੜੈਲ ਜੇਲ੍ਹ ਪਰਤ ਗਏ ਹਨ। ਉਨ੍ਹਾਂ ਨੂੰ ਅਪਣੀ ਭਤੀਜੀ ਦੇ ਵਿਆਹ ਲਈ 2 ਘੰਟੇ ਦੀ ਪੈਰੋਲ ਮਿਲੀ ਸੀ। ਤਾਰਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 11 ਵਜੇ ਤੋਂ ਦੁਪਹਿਰ 1 ਵਜੇ ਤਕ ਪੈਰੋਲ ਦਿਤੀ ਸੀ।ਇਸ ਤੋਂ ਪਹਿਲਾਂ ਤਾਰਾ ਦੇ ਭਰਾ ਦੀ ਅਪ੍ਰੈਲ ‘ਚ ਮੌਤ ਹੋ ਗਈ ਸੀ, ਜਿਸ ਦੌਰਾਨ ਵੀ ਤਾਰਾ ਨੂੰ ਪੈਰੋਲ ਮਿਲੀ ਸੀ। ਤਾਰਾ ਨੇ ਉਸ ਸਮੇਂ ਦੌਰਾਨ ਮਿਲੀ ਪੈਰੋਲ ਦੌਰਾਨ ਪੁਲਿਸ ਨੂੰ ਸਹਿਯੋਗ ਦਿਤਾ ਸੀ, ਜਿਸ ਕਾਰਨ ਹਾਈ ਕੋਰਟ ਨੇ ਉਨ੍ਹਾਂ ਨੂੰ ਹੁਣ ਇਸੇ ਆਧਾਰ ‘ਤੇ ਭਤੀਜੀ ਦੇ ਵਿਆਹ ਲਈ ਪੈਰੋਲ ਦਿਤੀ ਸੀ।ਰੋਪੜ ਦੇ ਪਿੰਡ ਮੁਗਲ ਮਾਜਰੀ ਦੇ ਗੁਰਦੁਆਰਾ ਸਾਹਿਬ ਵਿਖੇ ਤਾਰਾ ਦੀ ਭਤੀਜੀ ਦੇ ਆਨੰਦ ਕਾਰਜ ਹੋਏ।