ਨਿਊਯਾਰਕ 25 ਨਵੰਬਰ ( ਰਾਜ ਗੋਗਨਾ )- ਬੀਤੇਂ ਦਿਨ ਅਮਰੀਕਾ ਦੇ ਸੂਬੇ ਵਰਜੀਨੀਆ ਚ’ ਹੋਈ ਵਰਲਡ ਪਾਵਰ ਲਿਫਟਿੰਗ ਅਤੇ ਬੈੱਚ ਪ੍ਰੈੱਸ ਦੇ ਹੋਏ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਵੱਖ-ਵੱਖ ਦੇਸ਼ਾਂ ਤੋ ਖਿਡਾਰੀਆਂ ਨੇ ਹਿੱਸਾ ਲਿਆ।ਭਾਰਤ ਤੋਂ ਪੰਜਾਬ ਦੇ ਜਲੰਧਰ ਸ਼ਹਿਰ ਦੇ ਨਿਵਾਸੀ ਵਿਕਾਸ ਵਰਮਾਂ ਨੇ ਆਪਣੇ ਭਾਰ ਦੇ ਵਰਗ ਵਿੱਚ 152.5 ਕਿਲੋਗ੍ਰਾਮ ਦੀ ਬੈਂਚ ਪ੍ਰੈੱਸ ਲਾ ਕੇ ਗੋਲ਼ਡ ਮੈਡਲ ਜਿੱਤਿਆ। ਗੱਲਬਾਤ ਦੋਰਾਨ ਗੋਲ਼ਡ ਮੈਡਲ ਜੇਂਤੂ। ਵਿਕਾਸ ਵਰਮਾ ਨੇ ਦੱਸਿਆ ਕਿ ਇਸ ਗੋਲ਼ਡ ਮੈਡਲ ਦੇ ਸਿਹਰਾ ਮੇਰੇ ਮਾਰਗਦਰਸਨ ਅੰਤਰਰਾਸ਼ਟਰੀ ਪਾਵਰ ਲਿਫਟਰ ਅਜੈ ਗੋਗਨਾ ਭੁਲੱਥ ਨੂੰ ਜਾਂਦਾ ਹੈ।ਜਿੰਨਾਂ ਨੇ ਮੈਨੂੰ ਪਾਵਰਲਿਫਟਿੰਗ ਦੇ ਰਾਹ ਵੱਲ ਤੋਰਿਆ, ਅਤੇ ਮੇਰੇ ਮਾਰਗ ਦਰਸ਼ਨ ਬਣੇ।ਇਸ ਤੋਂ ਪਹਿਲੇ ਵਿਕਾਸ ਵਰਮਾ ਸੰਨ 2022 ਵਿੱਚ ਦੁੱਬਈ ਅਤੇ ਸਲਵਾਕੀਆ ਵਿੱਚ ਹੋਏ ਮੁਕਾਬਲਿਆਂ ਵਿੱਚ ਵੀ ਦੋ ਗੋਲ਼ਡ ਮੈਡਲ ਜਿੱਤ ਚੁੱਕਿਆ ਹੈ। ਜੇਂਤੂ ਵਿਕਾਸ ਵਰਮਾਂ ਨੇ ਕਿਹਾ ਕਿ ਖੇਡਾਂ ਵਿੱਚ ਪੰਜਾਬੀਆਂ ਦੀ ਦੁਨੀਆਂ ਵਿੱਚ ਵੱਖਰੀ ਪਹਿਚਾਣ ਹੈ।ਅਤੇ ਪੰਜਾਬੀਆ ਨੇ ਖੇਡ ਜਗਤ ਵਿੱਚ ਵੱਡੇ ਮੁਕਾਮ ਹਾਸਲ ਕਰਕੇ ਦੁਨੀਆਂ ਭਰ ਵਿੱਚ ਆਪਣਾ ਨਾਂ ਚਮਕਾਇਆ ਹੈ।ਅਤੇ ਪੰਜਾਬ ਦੇ ਨੋਜਵਾਨ ਵੱਡੀਆਂ ਪ੍ਰਾਪਤੀਆਂ ਕਰ ਰਹੇ ਹਨ।