ਜੰਮੂ-ਕਸ਼ਮੀਰ ਬੱਸ ਹਮਲਾ: ਪੁਲਿਸ ਨੇ ਜਾਰੀ ਕੀਤਾ ਅੱਤਵਾਦੀ ਦਾ ਸਕੈਚ, 20 ਲੱਖ ਦਾ ਇਨਾਮ ਰੱਖਿਆ

ਐਤਵਾਰ ਨੂੰ ਅੱਤਵਾਦੀਆਂ ਨੇ ਕਟੜਾ ਦੇ ਸ਼ਿਵ ਖੋਰੀ ਮੰਦਰ ਤੋਂ ਮਾਤਾ ਵੈਸ਼ਨੋ ਦੇਵੀ ਤੀਰਥ ਸਥਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ 53 ਸੀਟਾਂ ਵਾਲੀ ਬੱਸ ‘ਤੇ ਹਮਲਾ ਕਰ ਦਿੱਤਾ। ਇਹ ਘਟਨਾ ਪੋਨੀ ਖੇਤਰ ਦੇ ਟੇਰਿਆਥ ਪਿੰਡ ਨੇੜੇ ਵਾਪਰੀ। ਗੋਲੀਬਾਰੀ ਤੋਂ ਬਾਅਦ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਰਿਆਸੀ ਜ਼ਿਲ੍ਹੇ ਵਿੱਚ ਡੂੰਘੀ ਖੱਡ ਵਿੱਚ ਜਾ ਡਿੱਗੀ । ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ 42 ਹੋਰ ਜ਼ਖਮੀ ਹੋ ਗਏ ਅਤੇ ਹਮਲੇ ਤੋਂ ਬਾਅਦ ਇਹ ਖੱਡ ‘ਚ ਡਿੱਗ ਸੀ। 2 ਦਿਨ ਬਾਅਦ, ਜੰਮੂ ਅਤੇ ਕਸ਼ਮੀਰ ਪੁਲਿਸ ਨੇ ਮੰਗਲਵਾਰ ਨੂੰ ਹਮਲੇ ਵਿੱਚ ਸ਼ਾਮਲ ਇੱਕ ਅੱਤਵਾਦੀ ਦਾ ਸਕੈਚ ਜਾਰੀ ਕੀਤਾ ਅਤੇ ₹20 ਲੱਖ ਇਨਾਮ ਦਾ ਐਲਾਨ ਕੀਤਾ ਹੈ। ਅੱਤਵਾਦੀ ਦਾ ਸਕੈਚ ਚਸ਼ਮਦੀਦਾਂ ਦੁਆਰਾ ਦਿੱਤੇ ਗਏ ਵਰਣਨ ਦੇ ਆਧਾਰ ‘ਤੇ ਤਿਆਰ ਕੀਤਾ ਗਿਆ ਸੀ ਅਤੇ ਲੋਕਾਂ ਨੂੰ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਸੀ।

Spread the love