ਬੱਚੇ ਪੈਦਾ ਕਰਨ ਲਈ ਜਾਪਾਨ ਨੇ ਲਾਂਚ ਕੀਤੀ ਡੇਟਿੰਗ ਐਪ

ਜਾਪਾਨ ਦੀ ਜਨਮ ਦਰ ‘ਚ ਲਗਾਤਾਰ ਗਿਰਾਵਟ ਹੋ ਰਹੀ ਹੈ ਤੇ ਇਸ ਨੂੰ ‘ਦੇਸ਼ ਦੇ ਸਾਹਮਣੇ ਸਭ ਤੋਂ ਗੰਭੀਰ ਸੰਕਟ’ ਮੰਨਿਆ ਗਿਆ ਹੈ। ਇਸ ਦੇ ਇਕ ਹੱਲ ਵਜੋਂ ਸਰਕਾਰ ਨੇ ਡੇਟਿੰਗ ਐਪ ਲਾਂਚ ਕੀਤੀ ਹੈ। ਜਾਪਾਨੀ ਲੋਕ ਇਸ ਐਪ ਰਾਹੀਂ ਇਕ ਦੂਜੇ ਨੂੰ ਡੇਟ ਕਰ ਸਕਣਗੇ, ਤਾਂ ਜੋ ਵੱਧ ਤੋਂ ਵੱਧ ਰਿਸ਼ਤੇ ਬਣਨ ਤੇ ਜਨਮ ਦਰ ਵਧ ਸਕੇ। ਐਲੋਨ ਮਸਕ ਨੇ ਵੀ ਇਸ ਬਾਰੇ ਇਕ ਟਿੱਪਣੀ ਦਿੱਤੀ ਹੈ। ਐਪ ਦੀ ਵਰਤੋਂ ਕਰਨ ਵਾਲਿਆਂ ਨੂੰ ਆਮਦਨ ਦਾ ਸਬੂਤ ਅਤੇ ਆਪਣੇ ਸਿੰਗਲ ਹੋਣ ਦੇ ਦਸਤਾਵੇਜ਼ ਜਮ੍ਹਾਂ ਕਰਾਉਣੇ ਪੈਣਗੇ। ਇਹੀ ਨਹੀਂ, ਇੱਕ ਹਲਫ਼ਨਾਮੇ ‘ਤੇ ਵੀ ਦਸਤਖਤ ਕਰਨੇ ਪੈਣਗੇ, ਜਿਸ ਵਿੱਚ ਉਹ ਦੱਸੇਗਾ ਕਿ ਉਸ ਨੇ ਵਿਆਹ ਲਈ ਆਪਣਾ ਸਾਥੀ ਲੱਭਣ ਲਈ ਇਸ ਐਪ ਵਿੱਚ ਸਾਈਨਅਪ ਕੀਤਾ ਹੈ। ਉਹ ਸਹੁੰ ਚੁੱਕੇਗਾ ਕਿ ਉਸ ਨੇ ਆਮ ਡੇਟਿੰਗ ਲਈ ਇਸ ਐਪ ‘ਤੇ ਸਾਈਨ ਅਪ ਨਹੀਂ ਕੀਤਾ।ਰਿਪੋਰਟਾਂ ਅਨੁਸਾਰ ਸਰਕਾਰ ਨੇ ਜਨਮ ਦਰ ਨੂੰ ਵਧਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਡੇਟਿੰਗ ਐਪਸ ਅਤੇ ਅਜਿਹੀਆਂ ਹੋਰ ਚੀਜ਼ਾਂ ਨੂੰ ਪ੍ਰਮੋਟ ਕਰਨ ਲਈ ਲਗਭਗ 500 ਮਿਲੀਅਨ ਯੇਨ (ਲਗਭਗ 27 ਕਰੋੜ ਰੁਪਏ) ਅਲਾਟ ਕੀਤੇ ਹਨ। ਜਾਪਾਨ ਸਰਕਾਰ ਦੇ ਇਸ ਕਦਮ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਮਾਈਕ੍ਰੋਬਲਾਗਿੰਗ ਸਾਈਟ ਐਕਸ (X) ਦੇ ਸੀਈਓ ਨੇ ਸਰਕਾਰ ਦੇ ਇਸ ਕਦਮ ‘ਤੇ ਖੁਸ਼ੀ ਜਾਹਿਰ ਕੀਤੀ ਹੈ। ਐਲੋਨ ਮਸਕ (Elon Musk) ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਜਾਪਾਨੀ ਸਰਕਾਰ ਇਸ ਮਾਮਲੇ ਦੀ ਮਹੱਤਤਾ ਨੂੰ ਪਛਾਣਦੀ ਹੈ। ਜੇ ਇਹ ਕਾਰਵਾਈ ਨਾ ਕੀਤੀ ਗਈ ਤਾਂ ਜਾਪਾਨ (ਅਤੇ ਹੋਰ ਬਹੁਤ ਸਾਰੇ ਦੇਸ਼) ਪੂਰੀ ਤਰ੍ਹਾਂ ਅਲੋਪ ਹੋ ਜਾਣਗੇ।

Spread the love