T2OWorldCup ਨਿਊਯਾਰਕ ਦੀ ਪਿੱਚ ‘ਤੇ ਜਸਪ੍ਰੀਤ ਬੁਮਰਾਹ ਦਾ ਕਹਿਰ

T20 ਵਿਸ਼ਵ ਕੱਪ ਦਾ 19ਵਾਂ ਮੁਕਾਬਲਾ ਭਾਰਤ ਤੇ ਸਖਤ ਵਿਰੋਧੀ ਪਾਕਿਸਤਾਨ ਵਿਚਕਾਰ ਨਿਊਯਾਰਕ ਦੇ ਨਸਾਓ ਕਾਉਂਟੀ ਸਟੇਡੀਅਮ ‘ਚ ਖੇਡਿਆ ਗਿਆ। ਜਿੱਥੇ ਪਾਕਿਸਾਤਨੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੂੰ 19 ਓਵਰਾਂ ‘ਚ ਸਿਰਫ 119 ਦੌੜਾਂ ‘ਤੇ ਆਲਆਊਟ ਕਰ ਦਿੱਤਾ। ਪਾਕਿਸਤਾਨ ਵੱਲੋਂ ਨਸੀਮ ਸ਼ਾਮ ਨੇ ਸਭ ਤੋਂ ਜਿ਼ਆਦਾ 3 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਮੁਹੰਮਦ ਆਮਿਰ ਨੇ ਵੀ 3 ਵਿਕਟਾਂ ਲਈਆਂ।ਭਾਰਤੀ ਟੀਮ ਵੱਲੋਂ ਸਭ ਤੋਂ ਜਿ਼ਆਦਾ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ 42 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਅਕਸ਼ਰ ਪਟੇਲ ਨੇ 20 ਦੌੜਾਂ ਤੇ ਕਪਤਾਨ ਰੋਤਿਹ ਸ਼ਰਮਾ ਨੇ 13 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਇਲਾਵਾ ਭਾਰਤੀ ਟੀਮ ਦਾ ਕੋਈ ਵੀ ਬੱਲੇਬਾਜ਼ ਕੁਝ ਜਿਆਦਾ ਖਾਸ ਨਹੀਂ ਸਕਿਆ। ਸਾਬਕਾ ਕਪਤਾਨ ਵਿਰਾਟ ਕੋਹਲੀ 4, ਸੂਰਿਆਕੁਮਾਰ ਯਾਦਵ 7, ਸਿ਼ਵਮ ਦੁੱਬੇ 3 ਜਦਕਿ ਰਵਿੰਦਰ ਜਡੇਜ਼ਾ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ।
ਜਵਾਬ ‘ਚ ਪਾਕਿਸਤਾਨ ਦੀ ਟੀਮ ਨੇ ਤੇਜ਼ ਸ਼ੁਰੂਆਤ ਕੀਤੀ ਤੇ ਕਪਤਾਨ ਬਾਬਰ ਆਜ਼ਮ ਤੇ ਮੁਹੰਮਦ ਰਿਜ਼ਵਾਨ ਨੇ ਟੀਮ ਨੂੰ ਤੇਜ਼ ਸ਼ੁਰੂਆਤ ਦਿੱਤੀ। ਅਕਸ਼ਰ ਪਟੇਲ ਨੇ ਇੱਕ ਵਿਕਟ ਡੇਗੀ ਤੇ ਬਾਅਦ ‘ਚ ਪਾਕਿਸਤਾਨ ਦੇ ਵਿਕਟਾਂ ਦੀ ਝੜੀ ਲੱਗ ਗਈ। ਪਾਕਿਸਾਤਨ ਵੱਲੋਂ ਸਭ ਤੋਂ ਜਿ਼ਆਦਾ ਮੁਹੰਮਦ ਰਿਜ਼ਵਾਨ ਨੇ ਸਭ ਤੋਂ ਜਿ਼ਆਦਾ 31 ਦੌੜਾਂ ਦੀ ਪਾਰੀ ਖੇਡੀ।ਭਾਰਤੀ ਟੀਮ ਵੱਲੋਂ ਸਭ ਤੋਂ ਜਿ਼ਆਦਾ ਜਸਪ੍ਰੀਤ ਬੁਮਰਾਹ ਨੇ ਆਪਣੇ 4 ਓਵਰਾਂ ‘ਚ ਸਿਰਫ 14 ਦੌੜਾਂ ਦਿੱਤੀਆਂ ਤੇ 3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਹਾਰਦਿਕ ਪਾਂਡਿਆ ਨੂੰ 2 ਜਦਕਿ ਅਕਸ਼ਰ ਪਟੇਲ ਤੇ ਅਰਸ਼ਦੀਪ ਸਿੰਘ ਨੂੰ 1-1 ਵਿਕਟ ਮਿਲੀ। ਹੁਣ ਭਾਰਤੀ ਟੀਮ ਦਾ ਤੀਜਾ ਮੁਕਾਬਲਾ 12 ਜੂਨ ਨੂੰ ਮੇਜ਼ਬਾਨ ਅਮਰੀਕਾ ਖਿਲਾਫ ਖੇਡਿਆ ਜਾਵੇਗਾ। ਜਦ

Spread the love