ਦੋ ਸਾਲ ਪਹਿਲਾਂ ਫਰਾਂਸ ਗਈ ਜਸਵੀਰ ਕੌਰ(29) ਨੇ ਕੀਤੀ ਖ਼ੁਦਕੁਸ਼ੀ

ਫਰਾਂਸ ਵਿਖ਼ੇ ਦੋ ਬੱਚਿਆਂ ਦੀ ਮਾਂ ਜਸਵੀਰ ਕੌਰ (29) ਪਤਨੀ ਮਨਜੀਤ ਸਿੰਘ ਨੇ ਆਪਣੇ ਰਿਹਾਇਸ਼ੀ ਘਰ ਵਿੱਚ ਬਣੇ ਗੈਰੇਜ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ । ਇਹ ਔਰਤ ਇਮੀਗ੍ਰੇਸ਼ਨ ਵੀਜ਼ੇ ਰਾਹੀਂ ਸਿਰਫ ਦੋ ਸਾਲ ਪਹਿਲਾਂ ਹੀ ਫਰਾਂਸ ਪਹੁੰਚੀ ਸੀ। ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਮਨਜੀਤ ਸਿੰਘ ਕੰਮ ‘ਤੇ ਗਿਆ ਹੋਇਆ ਸੀ । ਪੁਲਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਘੋਖ-ਪੜਤਾਲ ਕਰਨ ਉਪਰੰਤ ਦਰਸਾਇਆ ਗਿਆ ਕਿ ਮ੍ਰਿਤਕ ਜਸਵੀਰ ਕੌਰ ਨੇ ਖੁਦ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Spread the love