ਜੈਵਲਿਨ ਸੁਪਰਸਟਾਰ ਨੀਰਜ ਚੋਪੜਾ ਵਿਆਹ ਬੰਧਨ ‘ਚ ਬੱਝੇ

ਭਾਰਤ ਦੇ ਜੈਵਲਿਨ ਸੁਪਰਸਟਾਰ ਨੀਰਜ ਚੋਪੜਾ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।ਉਨ੍ਹਾਂ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਟੈਨਿਸ ਖਿਡਾਰੀ ਹਿਮਾਨੀ ਮੋਰ ਨਾਲ ਇੱਕ ਨਿੱਜੀ ਸਮਾਰੋਹ ਵਿੱਚ ਹੋਇਆ।ਨੀਰਜ ਨੇ ਸੋਸ਼ਲ ਮੀਡੀਆ ਦੇ ਵਿਆਹ ਦੀਆਂ ਫੋਟੋਆਂ ਸਾਂਝੀਆਂ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ।27 ਸਾਲਾ ਚੋਪੜਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਾਂ ‘ਤੇ 25 ਸਾਲਾ ਹਿਮਾਨੀ ਨਾਲ ਵਿਆਹ ਦਾ ਐਲਾਨ ਕਰਦਿਆਂ ਲਿਖਿਆ, “ਮੈਂ ਆਪਣੇ ਪਰਿਵਾਰ ਨਾਲ ਆਪਣੀ ਜ਼ਿੰਦਗੀ ਦਾ ਇੱਕ ਨਵਾਂ ਅਧਿਆਇ ਸ਼ੁਰੂ ਕੀਤਾ ਹੈ। ਹਰ ਉਸ ਆਸ਼ੀਰਵਾਦ ਲਈ ਧੰਨਵਾਦੀ ਹਾਂ ਜਿਸ ਨੇ ਸਾਨੂੰ ਇਸ ਪਲ ਤੱਕ ਪਹੁੰਚਾਇਆ।”

Spread the love