ਜਯਾ ਬੱਚਨ ਨੇ ਆਪਣੇ ਨਾਂ ’ਚ ‘ਅਮਿਤਾਭ’ ਜੋੜਨ ’ਤੇ ਇਤਰਾਜ਼ !

ਸਮਾਜਵਾਦੀ ਪਾਰਟੀ ਦੀ ਮੈਂਬਰ ਜਯਾ ਬੱਚਨ ਨੇ ਰਾਜ ਸਭਾ ’ਚ ਆਪਣੇ ਨਾਂ ਨਾਲ ‘ਅਮਿਤਾਭ’ ਜੋੜੇ ਜਾਣ ’ਤੇ ਅੱਜ ਮੁੜ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਸੰਸਦ ’ਚ ਇਹ ਨਵਾਂ ਨਾਟਕ ਸ਼ੁਰੂ ਹੋ ਗਿਆ ਹੈ। ਜਯਾ ਨੇ ਇਹ ਇਤਰਾਜ਼ ਉਸ ਸਮੇਂ ਜਤਾਇਆ ਜਦੋਂ ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨੇ ਉਨ੍ਹਾਂ ਦਾ ਨਾਂ ਪੁਕਾਰਿਆ।ਜਯਾ ਨੇ ਕਿਹਾ, ‘‘ਸ੍ਰੀਮਾਨ, ਮੈਨੂੰ ਆਸ ਹੈ ਕਿ ਤੁਸੀਂ ਅਮਿਤਾਭ ਦਾ ਮਤਲਬ ਸਮਝਦੇ ਹੋਵੋਗੇ। ਮੈਨੂੰ ਆਪਣੇ ਪਤੀ ਅਤੇ ਉਨ੍ਹਾਂ ਦੀ ਪ੍ਰਾਪਤੀਆਂ ’ਤੇ ਵੀ ਮਾਣ ਹੈ ਪਰ ਤੁਸੀਂ ਸਾਰਿਆਂ ਨੇ ਇਹ ਨਵਾਂ ਨਾਟਕ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਇੰਜ ਨਹੀਂ ਹੁੰਦਾ ਸੀ।’’ ਇਸ ਦੇ ਜਵਾਬ ’ਚ ਧਨਖੜ ਨੇ ਕਿਹਾ ਕਿ ਉਨ੍ਹਾਂ ਚੋਣ ਸਰਟੀਫਿਕੇਟ ’ਤੇ ਦਰਜ ਨਾਂ ਹੀ ਬੋਲਿਆ ਹੈ ਅਤੇ ਜੇ ਉਹ ਚਾਹੁੰਦੇ ਹਨ ਤਾਂ ਨਾਂ ਬਦਲਵਾ ਸਕਦੇ ਹਨ।

Spread the love