ਪੰਜਾਬ ਦੇ ਡੀਜੀਪੀ ਨੇ ਖੁਦਾਈ ਵਾਲੀ ਮਸ਼ੀਨਰੀ ਨੂੰ ਬਾਰਡਰਾਂ ਤੇ ਜਾਣ ਤੋਂ ਰੋਕਣ ਦੇ ਹੁਕਮ ਕੀਤੇ ਜਾਰੀ

ਹਰਿਆਣਾ ਪੁਲੀਸ ਨੇ ਅੰਤਰਰਾਜੀ ਸੀਮਾ ’ਤੇ ਬੈਰੀਕੇਡਿੰਗ ਮਜ਼ਬੂਤ ਕਰਦਿਆਂ ਸੁਰੱਖਿਆ ਬਲਾਂ ਦੀ ਨਫਰੀ ਵੀ ਵਧਾ ਦਿੱਤੀ ਹੈ। ਜਲਤੋਪਾਂ ਆਦਿ ਦਾ ਉਚੇਚੇ ਤੌਰ ’ਤੇ ਪ੍ਰਬੰਧ ਕੀਤਾ ਗਿਆ ਹੈ। ਨੀਮ ਫੌਜੀ ਬਲਾਂ ਨੂੰ ਘੱਗਰ ਦਰਿਆ ’ਤੇ ਤਾਇਨਾਤ ਕੀਤਾ ਗਿਆ ਹੈ। ਪੰਜਾਬ ਹਰਿਆਣਾ ਸੀਮਾ ’ਤੇ ਪੈਂਦੇ ਸਾਰੇ ਛੋਟੇ ਵੱਡੇ ਰਸਤਿਆਂ ’ਤੇ ਪੁਲੀਸ ਦਾ ਪਹਿਰਾ ਵਧਾ ਦਿੱਤਾ ਗਿਆ ਹੈ।ਪੰਜਾਬ ਦੇ ਡੀਜੀਪੀ ਨੇ ਪਟਿਆਲਾ ਰੇਂਜ ਦੀ ਪੁਲੀਸ ਨੂੰ ਲਿਖਤੀ ਹੁਕਮ ਜਾਰੀ ਕੀਤੇ ਹਨ ਕਿ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਜੇਸੀਬੀ/ਪੋਕਲੇਨ/ਟਿੱਪਰਜ਼ ਸਮੇਤ ਹੋਰ ਖੁਦਾਈ ਵਾਲੀ ਮਸ਼ੀਨਰੀ ਨੂੰ ਜਾਣ ਤੋਂ ਰੋਕਿਆ ਜਾਵੇ ਕਿਉਂਕਿ ਇਨਪੁਟ ਮਿਲੀ ਹੈ ਕਿ ਇਸ ਮਸ਼ੀਨਰੀ ਨਾਲ ਹਰਿਆਣਾ ਪੁਲੀਸ ਵੱਲੋਂ ਲਗਾਏ ਬੈਰੀਕੇਡ ਉਖਾੜੇ ਜਾਣੇ ਹਨ ਜਿਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ। ਸ਼ੰਭੂ ਬਾਰਡਰ ’ਤੇ ਪੁੱਜੀ ਪੋਕਲੇਨ ਮਸ਼ੀਨ ਨੂੰ ਵੀ ਹਟਾਉਣ ਲਈ ਕਿਹਾ ਹੈ। ਹਰਿਆਣ ਦੇ ਡੀਜੀਪੀ ਵੱਲੋਂ ਲਿਖੇ ਪੱਤਰ ਦੇ ਆਧਾਰ ’ਤੇ ਪੰਜਾਬ ਪੁਲੀਸ ਨੇ ਇਹ ਕਦਮ ਚੁੱਕਿਆ ਹੈ।

Spread the love