ਵਾਸ਼ਿੰਗਟਨ ,21 ਜੁਲਾਈ (ਰਾਜ ਗੋਗਨਾ )-ਸੰਯੁਕਤ ਰਾਜ ਅਮਰੀਕਾ ਵਿੱਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਕੁਝ ਸਮੇਂ ਬਾਅਦ ਹੀ ਚੋਣਾਂ ਦੇ ਨਤੀਜੇ ਸਾਹਮਣੇ ਆਉਣਗੇ। ਅਤੇ ਇਹ ਸਪੱਸ਼ਟ ਹੋ ਜਾਵੇਗਾ ਕਿ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਕੌਣ ਬਣੇਗਾ। ਅਮਰੀਕਾ ਦੇ ਅਗਲੇ ਰਾਸ਼ਟਰਪਤੀ ਬਣਨ ਲਈ ਜੋ ਬਿਡੇਨ ਅਤੇ ਡੋਨਾਲਡ ਟਰੰਪ ਵਿਚਾਲੇ ਚੋਣ ਜੰਗ ਹੋਵੇਗੀ। ਬਿਡੇਨ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਹਨ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਹਨ। ਅਤੇ ਡੋਨਾਲਡ ਟਰੰਪ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਹਨ ਅਤੇ ਉਹ ਰਿਪਬਲਿਕ ਪਾਰਟੀ ਦੇ ਉਮੀਦਵਾਰ ਹਨ। ਹਾਲਾਂਕਿ ਬਿਡੇਨ ਪਹਿਲਾਂ ਵੀ ਕਈ ਵਾਰ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਰਾਸ਼ਟਰਪਤੀ ਬਣਨ ਦੀ ਦੌੜ ‘ਚ ਬਣੇ ਰਹਿਣਗੇ। ਪਰ ਹੁਣ ਪਹਿਲੀ ਵਾਰ ਉਨ੍ਹਾਂ ਨੇ ਇਸ ਦੌੜ ਤੋਂ ਹਟਣ ਦੀ ਸੰਭਾਵਨਾ ਦੇ ਸੰਕੇਤ ਦਿੱਤੇ ਹਨ।ਜਿੰਨਾਂ ਵਿੱਚ ਉਹਨਾਂ ਦੀ ਸਿਹਤ ਦਾ ਕਾਰਨ ਇਸ ਦੌੜ ਤੋਂ ਪਿੱਛੇ ਹਟਣ ਲਈ ਬਣ ਸਕਦਾ ਹੈ।ਇਕ ਮੀਡੀਆ ਇੰਟਰਵਿਊ ਵਿੱਚ ਬਿਡੇਨ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ, ਜਾਂ ਡਾਕਟਰਾਂ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਸਿਹਤ ਸੰਬੰਧੀ ਕਈ ਸਮੱਸਿਆਵਾਂ ਹਨ ਤਾਂ ਉਹ ਇੱਕ ਵਾਰ ਫਿਰ ਚੋਣ ਤੋਂ ਹਟਣ ਬਾਰੇ ਵਿਚਾਰ ਕਰਨਗੇ।ਅਤੇ ਫੇਰ ਸੋਚਾਂਗੇ। ਇਹ ਬਿਆਨ ਬਿਡੇਨ ‘ਤੇ ਵਧਦੇ ਹੋਏ ਦਬਾਅ ਦੇ ਕਾਰਨ ਸਾਹਮਣੇ ਆਇਆ ਹੈ।ਦਰਅਸਲ ਡੋਨਾਲਗ ਟਰੰਪ ‘ਤੇ ਹਮਲੇ ਤੋਂ ਬਾਅਦ ਉਨ੍ਹਾਂ ਨੂੰ ਲੋਕਾਂ ਦਾ ਕਾਫੀ ਸਮਰਥਨ ਮਿਲ ਰਿਹਾ ਹੈ।ਅਤੇ ਅਜਿਹੇ ‘ਚ ਕਿਹਾ ਜਾ ਰਿਹਾ ਹੈ ਕਿ ਜੇਕਰ ਹੁਣ ਚੋਣਾਂ ਹੁੰਦੀਆਂ ਹਨ ਤਾਂ ਬਿਡੇਨ ਲਈ ਟਰੰਪ ਦੇ ਖਿਲਾਫ ਬਚਣਾ ਬਹੁਤ ਮੁਸ਼ਕਿਲ ਹੋ ਜਾਵੇਗਾ। ਡੈਮੋਕ੍ਰੇਟਿਕ ਪਾਰਟੀ ਦੇ ਕਈ ਸੰਸਦ ਮੈਂਬਰ ਵੀ ਜੋ ਬਿਡੇਨ ਨੂੰ ਇਸ ਦੌੜ ਤੋਂ ਹਟਣ ਲਈ ਕਹਿ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਬਿਡੇਨ ਕਾਰਨ ਡੈਮੋਕ੍ਰੇਟਿਕ ਪਾਰਟੀ ਨੂੰ ਚੋਣਾਂ ‘ਚ ਨੁਕਸਾਨ ਹੋ ਸਕਦਾ ਹੈ।ਜੇਕਰ ਜੋ ਬਿਡੇਨ ਰਾਸ਼ਟਰਪਤੀ ਚੋਣ ਦੀ ਦੌੜ ਤੋਂ ਹਟ ਜਾਂਦੇ ਹਨ ਤਾਂ ਡੈਮੋਕ੍ਰੇਟਿਕ ਪਾਰਟੀ ਤੋਂ ਉਨ੍ਹਾਂ ਦੀ ਜਗ੍ਹਾ ਭਾਰਤੀ ਮੂਲ ਦੀ ਉਪ- ਰਾਸ਼ਟਰਪਤੀ ਕਮਲਾ ਹੈਰਿਸ ਮੁੱਖ ਦਾਅਵੇਦਾਰ ਹੋਵੇਗੀ। ਕਮਲਾ ਹੈਰਿਸ ਇਸ ਸਮੇਂ ਅਮਰੀਕਾ ਦੀ ਉਪ ਰਾਸ਼ਟਰਪਤੀ ਵੀ ਹੈ।ਅਤੇ ਕਈ ਚੋਣਾਂ ਵਿੱਚ ਉਸ ਨੂੰ ਬਿਡੇਨ ਨਾਲੋਂ ਮਜ਼ਬੂਤ ਦਾਅਵੇਦਾਰ ਵੀ ਦੱਸਿਆ ਗਿਆ ਹੈ।
