ਰਾਸ਼ਟਰਪਤੀ ਜੋਅ ਬਿਡੇਨ ਦੀ ਪੋਤੀ ਨੂੰ ਬਚਾਉਣ ਲਈ 3 ਬਦਮਾਸ਼ਾਂ ਨੂੰ ਮਾਰੀ ਗੋਲੀ

3 ਅਣਪਛਾਤੇ ਬਦਮਾਸ਼ਾਂ ਨੇ  ਖਾਲੀ ਗੱਡੀ ਦੀ ਖਿੜਕੀ ਤੋੜਨ ਦੀ ਕੋਸ਼ਿਸ਼ ਕੀਤੀ

ਨਿਊਯਾਰਕ,14 ਨਵੰਬਰ (ਰਾਜ ਗੋਗਨਾ)- ਬੀਤੇਂ ਦਿਨ ਸੋਮਵਾਰ ਨੂੰ ਇਕ ਘਟਨਾ ਸਾਹਮਣੇ ਆਈ ਹੈ। ਜਿੱਥੇ  ਕਿ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਦੀ ਪੋਤੀ ਨਾੳਮੀ ਬਿਡੇਨ ਦੀ ਸੁਰੱਖਿਆ ਕਰ ਰਹੇ ਸੀਕ੍ਰੇਟ ਸਰਵਿਸ ਏਜੰਟਾਂ ਨੇ ਨਾੳਮੀ  ਨੂੰ ਬਚਾਉਣ ਲਈ ਗੋਲੀਬਾਰੀ ਕੀਤੀ। ਕੌਮਾਂਤਰੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਨਾੳਮੀ ਅਤੇ ਉਸ ਦੇ ਏਜੰਟ ਜੌਰਜਟਾਊਨ ‘ਚ ਸਨ। ਫਿਰ 3 ਅਣਪਛਾਤੇ ਬਦਮਾਸ਼ਾਂ ਨੇ ਉਹਨਾਂ ਦੀ ਖਾਲੀ SUV ਗੱਡੀ  ਦੀ ਖਿੜਕੀ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜਦੋਂ ਏਜੰਟਾਂ ਨੇ ਬਦਮਾਸ਼ਾਂ ਨੂੰ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਫਾਇਰਿੰਗ ਸ਼ੁਰੂ ਕਰ ਦਿੱਤੀ। ਕਾਰ ‘ਚ ਸਵਾਰ 3 ਬਦਮਾਸ਼ ਗੋਲੀਬਾਰੀ ਦੋਰਾਨ ਫਰਾਰ ਹੋ ਗਏ।ਇੱਕ ਏਜੰਟ ਨੇ ਜਦੋ ਗੋਲੀਬਾਰੀ ਕੀਤੀ, ਪਰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਸੀਕਰੇਟ ਸਰਵਿਸ ਨੇ ਇੱਕ ਬਿਆਨ ਵਿੱਚ ਕਿਹਾ। ਉਦੋਂ ਤਿੰਨੋਂ ਬਦਮਾਸ਼ ਲਾਲ ਰੰਗ ਦੀ ਕਾਰ ‘ਚ ਭੱਜਦੇ ਹੋਏ ਦਿਖਾਈ ਦਿੱਤੇ। ਸੀਕਰੇਟ ਸਰਵਿਸ ਨੇ ਕਿਹਾ ਕਿ ਪੁਲਿਸ ਨੂੰ ਬਦਮਾਸ਼ਾਂ ਨੂੰ ਫੜਨ ਦੇ ਆਦੇਸ਼ ਵੀ ਦਿੱਤੇ ਜਾਰੀ ਕੀਤੇ ਗਏ ਹਨ।

Spread the love