ਇਟਲੀ ਚੋ ਪਹਿਲੇ ਮੰਦਿਰ ਦੀ ਸਥਾਪਿਨਾ ਕਰਨ ਵਾਲੇ ਜੋਗੀ ਕ੍ਰਿਸ਼ਨਾ ਨਾਥ ਦਾ ਦੇਹਾਂਤ 

ਇਟਲੀ ਚੋ ਪਹਿਲੇ ਮੰਦਿਰ ਦੀ ਸਥਾਪਿਨਾ ਕਰਨ ਵਾਲੇ ਜੋਗੀ ਕ੍ਰਿਸ਼ਨਾ ਨਾਥ ਦਾ ਦੇਹਾਂਤ 

  ਮਿਲਾਨ ਇਟਲੀ 24 ਜਨਵਰੀ (ਸਾਬੀ ਚੀਨੀਆਂ ) ਹਿੰਦੂ ਧਰਮ ਦੀ ਮਹਾਨਤਾ ਨੂੰ ਵੇਖਦਿਆਂ ਈਸਾਈ ਧਰਮ ਤਿਆਗ ਕਿ ਹਿੰਦੂ ਧਰਮ ਆਪਣਾ ਕਿ ਇਟਲੀ ਵਿੱਚ ਸਭ ਤੋ ਪਹਿਲਾ ਮੰਦਿਰ ਮਸਥਾਪਤ ਕਰਨ ਵਾਲੇ ਇਟਾਲੀਅਨ ਜੋਗੀ ਕ੍ਰਿਸ਼ਨਾ ਨਾਥ ਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ ਦੱਸਣ ਯੋਗ ਹੈ ਕਿ ਜੋਗੀ ਕ੍ਰਿਸ਼ਨਾ ਨਾਥ ਨੇ 25 ਸਾਲ ਦੀ ਉਮਰ ਹਿੰਦੂ ਧਰਮ ਅਪਣਾ ਲਿਆ ਸੀ ਅਤੇ ਉਹ ਪਿਛਲੇ 50 ਸਾਲਾਂ ਤੋਂ ਹਿੰਦੂ ਧਰਮ ਬਿਹਤਰੀ ਲਈ ਯਤਨਸ਼ੀਲ ਸਨ ਉਨਾਂ ਦੀ ਪ੍ਰੇਰਣਾ ਨਾਲ ਬਹੁਤ ਸਾਰੇ ਇਟਾਲੀਅਨ ਲੋਕਾਂ ਨੇ ਹਿੰਦੂ ਧਰਮ ਨੂੰ ਅਪਣਾਇਆ ਸੀ ਉਹਨਾਂ ਦਾ ਭਾਰਤੀ ਧਰਤੀ ਨਾਲ ਬਹੁਤ ਜਿਆਦਾ ਮੋਹ ਸੀ ਉਹ ਅਕਸਰ ਹਰ ਵੱਡੇ ਸਮਾਗਮ ਵਿੱਚ ਹਿੱਸਾ ਲੈਣ ਲਈ ਭਾਰਤ ਆਉਂਦੇ ਜਾਂਦੇ ਰਹਿੰਦੇ ਸਨ ਅਤੇ ਉਹਨਾਂ ਇਟਲੀ ਵਿੱਚ ਰਹਿੰਦੇ ਹਿੰਦੂਆਂ ਦੀਆਂ ਜਰੂਰਤਾਂ ਨੂੰ ਵੇਖਦੇ ਹੋਏ ਇਟਲੀ ਦੀ ਰਾਜਧਾਨੀ ਰੋਮ ਵਿਖੇ ਕਾਲੀ ਮੰਦਰ ਦੀ ਉਸਾਰੀ ਕਰਵਾਈ ਵੀ ਦੱਸਣ ਯੋਗ ਹੈ ਕਿ ਜੋਗੀ ਕ੍ਰਿਸ਼ਨਾ ਨਾਥ ਦੀ ਅਗਵਾਈ ਵਿੱਚ ਹੀ ਸਭ ਤੋਂ ਪਹਿਲਾਂ ਰੋਮ ਦੀ ਧਰਤੀ ਤੇ ਜਾਗਰਣ ਦੀ ਸ਼ੁਰੂਆਤ ਹੋਈ ਸੀ ਜਿਸ ਦਿਨ ਪੂਰਾ ਦੇਸ਼ ਅਯੁੱਧਿਆ ਮੰਦਿਰ ਵਿਖੇ ਮੂਰਤੀ ਸਥਾਪਿਨਾ ਦੇ ਜਸ਼ਨ ਮਨਾ ਰਿਹਾ ਸੀ ਉਸੇ ਦਿਨ ਹੀ ਜੋਗੀ ਕ੍ਰਿਸ਼ਨਾ ਨਾਥ ਦੀ ਦਿਹਾਂਤ ਹੋ ਗਿਆ ।ਇਟਲੀ ਵੱਸਦੇ ਭਾਰਤੀਆਂ ਦਾ ਕਹਿਣਾ ਹੈ ਕਿ ਬਾਬਾ ਕ੍ਰਿਸ਼ਨਾ ਨਾਥ ਨੇ ਲੋਕਾਂ ਦੀ ਭਲਾਈ ਲਈ ਜਿਹੜੇ ਕਾਰਜ ਕੀਤੇ ਹਨ ਉਨਾਂ ਨੂੰ ਹਮੇਸ਼ਾ ਯਾਦ ਯਾਦ ਰੱਖਿਆ ਜਾਵੇਗਾ

Spread the love