ਅਮਰੀਕੀ ਸੰਘੀ ਜੱਜ ਨੇ ਐਤਵਾਰ ਨੂੰ ਮਹੱਤਵਪੂਰਨ ਫੈਸਲਾ ਲੈਂਦਿਆਂ ਕਿਹਾ ਕਿ ਮੈਰੀਲੈਂਡ ਦੇ ਨਿਵਾਸੀ ਕਿਲਮਾਰ ਅਬਰੇਗੋ ਗਾਰਸੀਆ ਨੂੰ, ਜਿਸਨੂੰ ਗਲਤੀ ਨਾਲ ਅਲ ਸੈਲਵਾਡੋਰ ਦੀ ਇਕ ਖ਼ਤਰਨਾਕ ਜੇਲ੍ਹ ‘ਚ ਭੇਜ ਦਿੱਤਾ ਗਿਆ ਸੀ, ਤੁਰੰਤ ਅਮਰੀਕਾ ਵਾਪਸ ਲਿਆਂਦਾ ਜਾਵੇ।ਜੱਜ ਪੌਲਾ ਜਿਨਿਸ ਨੇ ਆਪਣੇ ਹੁਕਮ ਵਿੱਚ ਅਮਰੀਕੀ ਨਿਆਂ ਵਿਭਾਗ ‘ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਗਾਰਸੀਆ ਨੂੰ ਬਿਨਾਂ ਕਿਸੇ ਠੋਸ ਆਧਾਰ ਦੇ ਹਿਰਾਸਤ ਵਿੱਚ ਲਿਆ ਗਿਆ ਅਤੇ ਬਿਨਾ ਉਚਿਤ ਕਾਰਨ ਦੇ ਉਸਨੂੰ ਦੇਸ਼ ਬਦਰ ਕਰ ਦਿੱਤਾ ਗਿਆ। ਜੱਜ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਦੀ ਪੂਰਵ ਜਾਂਚ ਕਰਨ ਵਾਲਾ ਨਿਆਂ ਵਿਭਾਗ ਦਾ ਵਕੀਲ ਏਰੇਜ਼ ਰੂਵੇਨੀ – ਜਿਸਨੂੰ ਹੁਣ ਮੁਅੱਤਲ ਕਰ ਦਿੱਤਾ ਗਿਆ ਹੈ – ਨੇ ਮੰਨਿਆ ਕਿ ਉਸਨੂੰ ਇਹ ਨਹੀਂ ਪਤਾ ਸੀ ਕਿ ਗਾਰਸੀਆ ਹਿਰਾਸਤ ਵਿੱਚ ਕਿਉਂ ਸੀ।
