ਕੰਗਨਾ ਰਣੌਤ ਨੇ ਦਿੱਤਾ ਕਿਸਾਨਾਂ ਖ਼ਿਲਾਫ਼ ਨਵਾਂ ਵਿਵਾਦਿਤ ਬਿਆਨ

ਭਾਜਪਾਈ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਸਾਨਾਂ ’ਤੇ ਨਿਸ਼ਾਨਾ ਸੇਧਦਿਆਂ ਨਵਾਂ ਵਿਵਾਦ ਛੇੜ ਦਿੱਤਾ ਹੈ। ਐਕਸ ’ਤੇ ਇੱਕ ਵੀਡੀਓ ’ਚ ਉਸ ਨੇ ਆਖਿਆ ਕਿ ਜੇ ਕਿਸਾਨਾਂ ਦੇ ਅੰਦੋਲਨ ਨੂੰ ਕੰਟਰੋਲ ਕਰਨ ਲਈ ਦੇਸ਼ ਵਿਚ ਸਰਕਾਰ ’ਚ ਮਜ਼ਬੂਤ ਉੱਚ ਲੀਡਰਸ਼ਿਪ ਨਾ ਹੁੰਦੀ ਤਾਂ ਇਸ ਕਾਰਨ ਦੇਸ਼ ’ਚ ਬੰਗਲਾਦੇਸ਼ ਵਰਗੇ ਹਾਲਾਤ ਬਣੇ ਸਕਦੇ ਸਨ। ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਆਪਣੇ ਵੀਡੀਓ ਬਿਆਨ ’ਚ ਕੰਗਨਾ ਨੇ ਕਥਿਤ ਦੋਸ਼ ਲਾਇਆ ਕਿ ਕਿਸਾਨਾਂ ਦੇ ਅੰਦੋਲਨ ਦੌਰਾਨ ‘ਲਾਸ਼ਾਂ ਟੰਗੀਆਂ ਗਈਆਂ ਤੇ ਜਬਰ-ਜਨਾਹ ਹੋਏ।’ ਕੰਗਨਾ ਰਣੌਤ ਵੀਡੀਓ ’ਚ ਇਹ ਕਹਿ ਰਹੀ ਹੈ, ‘‘ਜਦੋਂ ਕਿਸਾਨ ਪੱਖੀ ਬਿੱਲ ਵਾਪਸ ਲੈ ਲਏ ਗਏ ਤਾਂ ਸਾਰਾ ਦੇਸ਼ ਹੈਰਾਨ ਹੋ ਗਿਆ।’’ ਉਸ ਨੇ ਆਖਿਆ ਕਿ ਕਿਸਾਨ ਹਾਲੇ ਵੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਭਾਜਪਾ ਸੰਸਦ ਮੈਂਬਰ ਨੇ ਇਸ ਲਈ ‘ਵਿਦੇਸ਼ੀ ਤਾਕਤਾਂ’ ਨੂੰ ਦੋਸ਼ੀ ਠਹਿਰਾਇਆ ਅਤੇ ਕਿਹਾ ਕਿ ਇਸ (ਅੰਦੋਲਨ) ਪਿੱਛੇ ਬੰਗਲਾਦੇਸ਼ ਵਾਂਗ ਲੰਮੇ ਸਮੇਂ ਦੀ ਯੋਜਨਾ ਸੀ। ਦੂਜੇ ਪਾਸੇ ਭਾਜਪਾ ਆਗੂਆਂ ਨੇ ਆਖਿਆ ਕਿ ਰਣੌਤ ਦੀ ਟਿੱਪਣੀ ਚੱਲ ਰਹੇ ਚੋਣ ਅਮਲ ਦੌਰਾਨ ਪਾਰਟੀ ਉਮੀਦਵਾਰਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੀ ਹੈ।

Spread the love