ਮਸ਼ਹੂਰ ਅਦਾਕਾਰ ਕਤਲ ਮਾਮਲੇ ’ਚ ਗ੍ਰਿਫਤਾਰ

ਕੰਨੜ ਫਿਲਮਾਂ ਦੇ ਮਸ਼ਹੂਰ ਅਦਾਕਾਰ ਦਰਸ਼ਨ ਥੂਗੁਦੀਪ ਨੂੰ ਇਕ ਵਿਅਕਤੀ ਦਾ ਕਤਲ ਕਰਨ ਦੇ ਮਾਮਲੇ ’ਚ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਪੁਲਿਸ ਅਨੁਸਾਰ, ਅਦਾਕਾਰ ਨੇ ਇਕ ਵਿਅਕਤੀ ਦਾ ਕਤਲ ਕੀਤਾ ਜਿਸ ਨੇ ਅਦਾਕਾਰ ਦੀ ਨਜ਼ਦੀਕੀ ਦੋਸਤ ਵਿਰੁਧ ਕਥਿਤ ਤੌਰ ’ਤੇ ਅਪਮਾਨਜਨਕ ਟਿਪਣੀਆਂ ਕੀਤੀਆਂ ਸਨ।ਦਰਸ਼ਨ ਅਤੇ 12 ਹੋਰਾਂ ਨੂੰ ਅੱਜ ਹਿਰਾਸਤ ’ਚ ਲਏ ਜਾਣ ਤੋਂ ਬਾਅਦ, ਪੁਲਿਸ ਨੇ ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਅਤੇ ਬਾਅਦ ’ਚ ਰੇਣੂਕਾਸਵਾਮੀ ਨਾਮ ਦੇ ਇਕ ਵਿਅਕਤੀ ਦੀ ਕਥਿਤ ਹੱਤਿਆ ਦੇ ਸਬੰਧ ’ਚ ਗ੍ਰਿਫਤਾਰ ਕਰ ਲਿਆ। ਰੇਣੂਕਾਸਵਾਮੀ ਦੀ ਲਾਸ਼ 9 ਜੂਨ ਨੂੰ ਇੱਥੇ ਬਰਾਮਦ ਕੀਤੀ ਗਈ ਸੀ। ਪੁਲਿਸ ਸੂਤਰਾਂ ਨੇ ਦਸਿਆ ਕਿ ਦੋਸ਼ ਹੈ ਕਿ ਇਕ ਫਾਰਮਾ ਕੰਪਨੀ ’ਚ ਕੰਮ ਕਰਨ ਵਾਲੀ ਰੇਣੂਕਾਸਵਾਮੀ ਨੇ ਇਕ ਸੋਸ਼ਲ ਮੀਡੀਆ ਪੋਸਟ ’ਚ ਫਿਲਮ ਅਦਾਕਾਰਾ ਪਾਵਿਤਰਾ ਗੌੜਾ ਵਿਰੁਧ ਅਸ਼ਲੀਲ ਟਿਪਣੀਆਂ ਕੀਤੀਆਂ ਸਨ। ਪਾਵਿਤਰਾ ਗੌੜਾ ਦਰਸ਼ਨ ਦੀ ਕਰੀਬੀ ਦੋਸਤ ਹੈ। ਪੁਲਿਸ ਨੇ ਪਵਿੱਤਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।

Spread the love