ਏਅਰਲਾਈਨਜ਼ ‘ਤੇ ਭੜਕਿਆ ਕਮੇਡੀਅਨ ਕਪਿਲ ਸ਼ਰਮਾ

ਕਾਮੇਡੀਅਨ ਤੇ ਐਕਟਰ ਕਪਿਲ ਸ਼ਰਮਾ ਨੇ ਬੁੱਧਵਾਰ ਨੂੰ ਆਪਣੇ ਸੋਸ਼ਲ ਮੀਡੀਆ ‘ਤੇ ਇਕ ਗੁੱਸੇ ਭਰਿਆ ਪੋਸਟ ਕੀਤਾ ਹੈ। ਕਪਿਲ ਸ਼ਰਮਾ ਫਲਾਈਟ ਲੇਟ ਹੋ ਜਾਣ ਕਾਰਨ ਭੜਕ ਗਏ ਹਨ। ਕਪਿਲ ਨੇ ਇਸ ਨੂੰ ਲੈ ਕੇ ਇਕ ਪੋਸਟ ਕੀਤੀ ਹੈ। ਜਿਸ ਵਿਚ ਉਨ੍ਹਾਂ ਨੇ ਇੰਡੀਗੋ ਫਲਾਈਟ ਦੀ ਲੇਤਲਤੀਫ਼ੀ ‘ਤੇ ਗੁੱਸਾ ਕੱਢਿਆ ਹੈ। ਉਨ੍ਹਾਂ ਨੇ ਟਵੀਟ ਵਿਚ ਇੰਡੀਗੋ ‘ਤੇ ਆਪਣਾ ਗੁੱਸਾ ਉਤਾਰਦਿਆਂ ਲਿਖਿਆ ਹੈ ਕਿ ‘ਤੁਸੀਂ ਪਹਿਲਾਂ ਸਾਨੂੰ 50 ਮਿਨਟ ਤਕ ਬੱਸ ਵਿਚ ਇੰਤਜ਼ਾਰ ਕਰਵਾਇਆ। ਹੁਣ ਤੁਹਾਡੀ ਟੀਮ ਦਾ ਕਹਿਣਾ ਹੈ ਕਿ ਪਾਇਲਟ ਟ੍ਰੈਫ਼ਿਕ ਵਿਚ ਫੱਸ ਗਿਆ ਹੈ। ਸੱਚੀ? ਸਾਨੂੰ 8 ਵਜੇ ਟੇਕਆਫ਼ ਕਰਨਾ ਚਾਹੀਦਾ ਸੀ, ਪਰ ਹੁਣ 9.20 ਵੱਜ ਗਏ ਹਨ।’ ਇਸ ਮਗਰੋਂ ਕਾਮੇਡੀਅਨ ਨੇ ਏਅਰਲਾਈਨਸ ਨੂੰ ਲਤਾੜ ਲਗਾਉਂਦਿਆਂ ਲਿਖਿਆ ਕਿ ਉੱਥੇ ਪਲੇਨ ਦੇ ਕਾਕਪਿਟ ਵਿਚ ਹੁਣ ਤਕ ਇਕ ਵੀ ਪਾਇਲਟ ਮੌਜੂਦ ਨਹੀਂ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਰਵਈਏ ਤੋਂ ਬਾਅਦ ਫਲਾਈਟ ਵਿਚ ਸਫ਼ਰ ਕਰਨ ਵਾਲੇ 180 ਪੈਸੇਂਜਰ ਮੁੜ ਇਸ ਫਲਾਈਟ ਰਾਹੀਂ ਸਾਫ਼ਰ ਕਰਨਾ ਚਾਹੁਣਗੇ? ਹੁਣ ਸੋਸ਼ਲ ਮੀਡੀਆ ‘ਤੇ ਲੋਕ ਕਪਿਲ ਦੇ ਸਮਰਥਨ ਵਿਚ ਉਤਰ ਆਏ ਹਨ।

Spread the love