ਕਪਿਲ ਸ਼ਰਮਾ ਦੇ ਸ਼ੋਅ ‘ਚ ਸੁਨੀਲ ਗਰੋਵਰ ਦੀ ਹੋਈ ਵਾਪਸੀ

ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਇਸ ਜੋੜੀ ਨੂੰ ਦੁਬਾਰਾ ਇਕੱਠੇ ਦੇਖਣ ਦਾ ਇੰਤਜ਼ਾਰ ਕਰ ਰਹੇ ਸਨ। ਆਖਰਕਾਰ ਹੁਣ ਦਰਸ਼ਕਾਂ ਦੀ ਇਹ ਉਡੀਕ ਖਤਮ ਹੋ ਗਈ ਹੈ। ਗੁੱਥੀ ਫੇਮ ਸੁਨੀਲ ਗਰੋਵਰ ਅਤੇ ਕਪਿਲ ਸ਼ਰਮਾ ਆਪਣੀ ਪੂਰੀ ਟੀਮ ਨਾਲ ਇੱਕ ਵਾਰ ਫਿਰ ਨਵੇਂ ਸ਼ੋਅ ਵਿੱਚ ਆਉਣ ਲਈ ਤਿਆਰ ਹਨ।ਕਪਿਲ ਸ਼ਰਮਾ ਲੰਬੇ ਸਮੇਂ ਤੋਂ ਛੋਟੇ ਪਰਦੇ ‘ਤੇ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਹਾਲ ਹੀ ‘ਚ ਕਪਿਲ ਸ਼ਰਮਾ ਨੂੰ ਇਹ ਕਹਿੰਦੇ ਹੋਏ ਦੇਖਿਆ ਗਿਆ ਸੀ- ‘ਘਰ ਬਦਲਿਆ ਹੈ, ਪਰਿਵਾਰ ਨਹੀਂ’। ਉਸ ਸਮੇਂ ਪ੍ਰਸ਼ੰਸਕਾਂ ਨੂੰ ਜ਼ਿਆਦਾ ਸਮਝ ਨਹੀਂ ਸੀ ਆ ਰਹੀ ਸੀ ਪਰ ਹੁਣ ਖੁਲਾਸਾ ਹੋਇਆ ਹੈ ਕਿ ਕਪਿਲ ਸ਼ਰਮਾ ਹੁਣ ਦਰਸ਼ਕਾਂ ਲਈ ਵੱਡਾ ਸਰਪ੍ਰਾਈਜ਼ ਲੈ ਕੇ ਆਏ ਹਨ। ਹੁਣ ਇੱਕ ਵਾਰ ਫਿਰ ਕਪਿਲ ਅਤੇ ਸੁਨੀਲ ਇਕੱਠੇ ਨਜ਼ਰ ਆਉਣਗੇ।

Spread the love