ਪੈਰਿਸ ਪੈਰਾਲੰਪਿਕਸ ‘ਚ ਕੇਟ ਓ’ਬ੍ਰਾਇਨ ਨੇ ਜਿੱਤਿਆ ਕੈਨੇਡਾ ਲਈ ਪਹਿਲਾ ਮੈਡਲ

ਕੇਟ ਓ’ਬ੍ਰਾਇਨ ਨੇ ਪੈਰਿਸ ਪੈਰਾਲੰਪਿਕ ਖੇਡਾਂ ਵਿੱਚ ਟ੍ਰੈਕ ਸਾਈਕਲਿੰਗ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਹਨਾਂ ਖੇਡਾਂ ਵਿਚ ਕੈਨੇਡਾ ਦੀ ਝੋਲੀ ਪਹਿਲਾ ਮੈਡਲ ਪਾ ਦਿੱਤਾ ਹੈ।ਕੈਲਗਰੀ ਦੀ ਰਹਿਣ ਵਾਲੀ 36 ਸਾਲਾ ਖਿਡਾਰਨ ਕੇਟ, ਔਰਤਾਂ ਦੇ C4-5 500-ਮੀਟਰ ਟਾਈਮ ਟ੍ਰਾਇਲ ਸਾਈਕਲਿੰਗ ਮੁਕਾਬਲੇ ‘ਚ ਨੀਦਰਲੈਂਡ ਦੀ ਸੋਨ ਤਗਮਾ ਜੇਤੂ ਕੈਰੋਲਿਨ ਗਰੂਟ ਅਤੇ ਫ਼੍ਰਾਂਸ ਦੀ ਚਾਂਦੀ ਦਾ ਤਗਮਾ ਜੇਤੂ ਮੈਰੀ ਪੈਟੁਈਲੇ ਤੋਂ ਬਾਅਦ ਤੀਜੇ ਸਥਾਨ ‘ਤੇ ਰਹੀ।ਕੇਟ ਨੇ ਤਿੰਨ ਸਾਲ ਪਹਿਲਾਂ ਟੋਕੀਓ ਵਿੱਚ ਆਪਣੇ ਪਹਿਲੇ ਪੈਰਾਲੰਪਿਕ ਵਿਚ ਸਿਲਵਰ ਮੈਡਲ ਜਿੱਤਿਆ ਸੀ।

Spread the love